JALANDHAR WEATHER

ਪਲਾਟ ਦੀ ਐਨ.ਓ.ਸੀ. ਨਾ ਮਿਲਣ ਕਾਰਨ 'ਆਪ' ਵਰਕਰ ਨੇ ਨਿਗਮ ਦਫ਼ਤਰ ਬਾਹਰ ਲਗਾਇਆ ਧਰਨਾ

ਕਪੂਰਥਲਾ, 12 ਅਗਸਤ (ਅਮਨਜੋਤ ਸਿੰਘ ਵਾਲੀਆ)-ਲੰਬੇ ਸਮੇਂ ਤੋਂ ਐਨ.ਓ.ਸੀ. ਨਾ ਮਿਲਣ ਦੇ ਰੋਸ ਵਜੋਂ ਆਮ ਆਦਮੀ ਪਾਰਟੀ ਦੇ ਵਰਕਰ ਨੇ ਨਗਰ ਨਿਗਮ ਦਫ਼ਤਰ ਬਾਹਰ ਧਰਨਾ ਲਗਾ ਕੇ ਉਸਨੂੰ ਐਨ.ਓ.ਸੀ. ਦੇਣ ਵਿਚ ਖ਼ੱਜਲ-ਖ਼ੁਆਰੀ ਕਰਨ ਦਾ ਦੋਸ਼ ਲਗਾਇਆ। ਧਰਨੇ 'ਤੇ ਬੈਠੇ ਜਸਪਾਲ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪ੍ਰੀਤ ਨਗਰ ਨੇ ਦੱਸਿਆ ਕਿ ਉਸਨੇ ਵਾਰਡ ਨੰਬਰ 31 ਤੋਂ ਆਮ ਆਦਮੀ ਪਾਰਟੀ ਲਈ ਨਗਰ ਨਿਗਮ ਦੀਆਂ ਚੋਣਾਂ ਵੀ ਲੜੀਆਂ ਸਨ। ਉਸ ਨੇ ਦੱਸਿਆ ਕਿ ਨਗਰ ਨਿਗਮ ਦਫ਼ਤਰ ਵਿਚ ਆਪਣੇ ਪਲਾਟ ਦੀ ਐਨ.ਓ.ਸੀ. ਲੈਣ ਵਾਸਤੇ ਲੰਬੇ ਸਮੇਂ ਤੋਂ ਅਪਲਾਈ ਕੀਤਾ ਹੋਇਆ ਹੈ, ਜਿਸ ਵਾਸਤੇ ਉਹ ਕਈ ਵਾਰ ਨਗਰ ਨਿਗਮ ਦਫਤਰ ਚੱਕਰ ਕੱਟ ਚੁੱਕਾ ਹੈ ਪਰ ਉਸਨੂੰ ਅਜੇ ਤੱਕ ਐਨ.ਓ.ਸੀ. ਨਹੀਂ ਦਿੱਤੀ ਜਾ ਰਹੀ, ਜਿਸ 'ਤੇ ਅੱਜ ਥੱਕ ਹਾਰ ਕੇ ਉਸ ਨੇ ਨਗਰ ਨਿਗਮ ਦਫ਼ਤਰ ਦੇ ਬਾਹਰ ਧਰਨਾ ਲਗਾਇਆ।

ਉਨ੍ਹਾਂ ਦੇ ਸਮਰਥਨ ਵਿਚ ਆਮ ਆਦਮੀ ਪਾਰਟੀ ਦੇ ਵਰਕਰ ਯਸ਼ਪਾਲ ਆਜ਼ਾਦ ਤੇ ਸਮਾਜ ਸੇਵੀ ਆਗੂ ਅਵੀ ਰਾਜਪੂਤ ਵੀ ਧਰਨੇ 'ਤੇ ਬੈਠੇ। ਇਸ ਸਬੰਧੀ ਜਦੋਂ ਨਿਗਮ ਦੇ ਸਕੱਤਰ ਸੁਸ਼ਾਂਤ ਭਾਟੀਆ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਸਪਾਲ ਸਿੰਘ ਨੂੰ ਨਿਗਮ ਦੇ ਕਮਿਸ਼ਨਰ ਵਲੋਂ 15 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ ਜਿਸ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ। ਨਿਗਮ ਦੇ ਸਕੱਤਰ ਵਲੋਂ ਦਿੱਤੇ ਭਰੋਸੇ ਤੋਂ ਬਾਅਦ ਉਸਨੇ ਧਰਨਾ ਸਮਾਪਤ ਕਰ ਦਿੱਤਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ