JALANDHAR WEATHER

ਘੱਟ ਗਿਣਤੀ ਕਮਿਸ਼ਨ ਪੰਜਾਬ ਦੇ ਮੈਂਬਰ 'ਤੇ ਚੱਲੀਆਂ ਗੋਲੀਆਂ

ਧਾਰੀਵਾਲ, 12 ਅਗਸਤ (ਸਵਰਨ ਸਿੰਘ) - ਘੱਟ ਗਿਣਤੀ ਕਮਿਸ਼ਨ ਪੰਜਾਬ ਦੇ ਮੈਂਬਰ ਸਮਾਉਣ ਸਹੋਤਾ ਪੁੱਤਰ ਰਮੇਸ਼ ਸਹੋਤਾ ਵਾਸੀ ਭੱਠਾ ਕਲੋਨੀ, ਫਤਹਿ ਨੰਗਲ 'ਤੇ  ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਚਲਾਈਆਂ ਹਨ।  ਸਮਾਉਣ ਸਹੋਤਾ ਨੇ ਦਸਿਆ ਕਿ ਉਹ ਆਪਣੇ ਡਰਾਈਵਰ ਗੁਰਮੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਸਿੱਧਵਾਂ ਨੂੰ ਛੱਡਣ ਜਾ ਰਿਹਾ ਸੀ ਕਿ ਪਿੰਡ ਮੱਲੀਆਂ ਫ਼ਕੀਰਾਂ ਨੇੜੇ ਮੂੰਹ ਬੰਨ੍ਹੇ ਮੋਟਰਸਾਈਕਲ ਸਵਾਰਾਂ ਨੇ ਉਨ੍ਹਾਂ ਦੀ ਗੱਡੀ 'ਤੇ ਫਾਇਰਿੰਗ ਕਰ ਦਿੱਤੀ।

ਉਨ੍ਹਾਂ ਨੇ ਫਿਰ ਗੱਡੀ ਭਜਾ ਕੇ ਪਿੰਡ ਵਿਚ ਵਾੜ ਲਈ ਅਤੇ ਫਿਰ ਵੀ ਡਰਾਈਵਰ ਦੀ ਲੱਤ 'ਚ ਗੋਲੀ ਲੱਗ ਗਈ। ਮੌਕੇ 'ਤੇ ਧਾਰੀਵਾਲ ਥਾਣੇ ਦੀ ਪੁਲਿਸ ਪੁੱਜੀ ਹੈ ਤੇ ਜਾਂਚ ਕਰ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ