ਅਕਾਲੀ ਆਗੂ ਨੂੰ ਪੁਲਿਸ ਨੇ ਘਰ 'ਚ ਕੀਤਾ ਨਜ਼ਰਬੰਦ
ਖਰੜ, 15 ਅਗਸਤ (ਤਰਸੇਮ ਸਿੰਘ ਜੰਡਪੁਰੀ)-ਅਕਾਲੀ ਆਗੂ ਹਰਜੀਤ ਸਿੰਘ ਗੰਜਾ ਨੂੰ ਪੁਲਿਸ ਨੇ ਉਸਦੇ ਘਰ ਵਿਚ ਹੀ ਸਾਥੀਆਂ ਸਮੇਤ ਨਜ਼ਰਬੰਦ ਕਰ ਦਿੱਤਾ ਹੈ। ਹਰਜੀਤ ਸਿੰਘ ਗੰਜਾ ਨੇ ਐਲਾਨ ਕੀਤਾ ਸੀ ਕਿ ਟੁੱਟੀਆਂ ਸੜਕਾਂ ਤੇ ਸੀਵਰੇਜ ਦੇ ਗੰਦੇ ਪਾਣੀ ਤੋਂ ਤੰਗ ਹੋ ਕੇ ਉਸਨੇ ਅੱਜ ਖਰੜ ਦੀ ਐਸ.ਜੀ.ਐਮ. ਨੂੰ ਉਦੋਂ ਕਾਲੀਆਂ ਝੰਡੀਆਂ ਦਿਖਾਉਣੀਆਂ ਸਨ ਜਦੋਂ ਉਹ ਤਿਰੰਗਾ ਝੰਡਾ ਲਹਿਰਾਉਣਗੇ।