JALANDHAR WEATHER

ਉਤਰਾਖ਼ੰਡ: ਚਮੋਲੀ ’ਚ ਫਟਿਆ ਬੱਦਲ, 2 ਲਾਪਤਾ

ਦੇਹਰਾਦੂਨ, 23 ਅਗਸਤ- ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਥਰਾਲੀ ਵਿਚ ਬੀਤੀ ਦੇਰ ਰਾਤ ਬੱਦਲ ਫਟ ਗਿਆ। ਇਹ ਹਾਦਸਾ 12:30 ਵਜੇ ਤੋਂ 1 ਵਜੇ ਦੇ ਵਿਚਕਾਰ ਹੋਇਆ। ਭਾਰੀ ਮੀਂਹ ਕਾਰਨ ਮਲਬਾ ਐਸ.ਡੀ.ਐਮ. ਰਿਹਾਇਸ਼ ਸਮੇਤ ਕਈ ਘਰਾਂ ਵਿਚ ਦਾਖਲ ਹੋ ਗਿਆ ਤੇ ਕਈ ਵਾਹਨ ਮਲਬੇ ਹੇਠ ਦੱਬ ਗਏ।

ਚਮੋਲੀ ਦੇ ਏ.ਡੀ.ਐਮ. ਵਿਵੇਕ ਪ੍ਰਕਾਸ਼ ਨੇ ਕਿਹਾ ਕਿ ਅਚਾਨਕ ਆਏ ਹੜ੍ਹ ਕਾਰਨ ਬਹੁਤ ਨੁਕਸਾਨ ਹੋਇਆ ਹੈ। ਇਕ 20 ਸਾਲਾ ਲੜਕੀ ਮਲਬੇ ਹੇਠ ਦੱਬ ਗਈ। ਇਸ ਦੇ ਨਾਲ ਹੀ ਇਕ ਵਿਅਕਤੀ ਲਾਪਤਾ ਹੈ। ਐਨ.ਡੀ.ਆਰ.ਐਫ. ਅਤੇ ਐਸ.ਡੀ.ਆਰ.ਐਫ. ਦੀਆਂ ਟੀਮਾਂ ਰਾਤ ਨੂੰ ਹੀ ਮੌਕੇ ’ਤੇ ਪਹੁੰਚ ਗਈਆਂ।

ਸਾਗਵਾੜਾ ਪਿੰਡ ਨੇੜੇ ਤੁਨਰੀ ਗਧੇਰਾ ਵਿਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਪਿੰਡਰ ਨਦੀ ਦੇ ਨੇੜੇ ਇਮਾਰਤਾਂ ਵਿਚ ਮਲਬਾ ਜਮਾ ਹੋ ਗਿਆ ਹੈ। ਮੀਂਹ ਕਾਰਨ, ਮਿੰਗ ਗਧੇਰਾ ਨੇੜੇ ਥਰਾਲੀ ਨੂੰ ਜੋੜਨ ਵਾਲਾ ਕਰਨਪ੍ਰਯਾਗ-ਗਵਾਲਡਮ ਰਾਸ਼ਟਰੀ ਰਾਜਮਾਰਗ ਮਲਬੇ ਕਾਰਨ ਬੰਦ ਕਰ ਦਿੱਤਾ ਗਿਆ ਹੈ।

ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਵਿਚ 23 ਤੋਂ 26 ਅਗਸਤ ਤੱਕ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਨੈਸ਼ਨਲ ਹਾਈਵੇ-305 ਸਮੇਤ 347 ਸੜਕਾਂ ਅਜੇ ਵੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਬੰਦ ਹਨ। 20 ਜੂਨ ਨੂੰ ਮਾਨਸੂਨ ਦੀ ਸ਼ੁਰੂਆਤ ਤੋਂ ਹੁਣ ਤੱਕ 295 ਮੌਤਾਂ ਹੋ ਚੁੱਕੀਆਂ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ