ਸਾਂਝ ਕੇਂਦਰ ਤੇ ਪੰਜਾਬ ਪੁਲਿਸ ਵਲੋਂ ਸਾਈਕਲ ਰੈਲੀ

ਬਲਾਚੌਰ (ਨਵਾਂਸ਼ਹਿਰ), 24 ਅਗਸਤ (ਦੀਦਾਰ ਸਿੰਘ ਬਲਾਚੌਰੀਆ) - ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਸਾਂਝ ਕੇਂਦਰ, ਪੰਜਾਬ ਪੁਲਿਸ ਵਲੋਂ ਸਿਹਤਯਾਬ ਪੰਜਾਬ ਤੇ ਯੁੱਧ ਨਸ਼ਿਆਂ ਵਿਰੁੱਧ ਦੇ ਮੱਦੇ ਨਜ਼ਰ ਮੁੱਖ ਚੌਂਕ ਬਲਾਚੌਰ ਤੋਂ ਸਾਈਕਲ ਰੈਲੀ ਕੱਢੀ ਗਈ ਇਸ ਸਾਈਕਲ ਯਾਤਰਾ ਨੂੰ ਸ਼ਹਿਰ ਵਾਸੀਆਂ ਵਲੋਂ ਭਰਪੂਰ ਸਹਿਯੋਗ ਦਿੱਤਾ ਗਿਆ। ਇਸ ਮੌਕੇ ਸਬ ਇੰਸਪੈਕਟਰ ਸਤਨਾਮ ਸਿੰਘ, ਮੁੱਖ ਅਫ਼ਸਰ ਥਾਣਾ ਸਿਟੀ ਬਲਾਚੌਰ ਨਾਲ ਗੁਰਦੀਪ ਸਿੰਘ ਅਤੇ ਸਾਂਝ ਕੇਂਦਰ ਦੇ ਸਟਾਫ ਮੈਂਬਰ ਅਤੇ ਹੋਰ ਮੌਜ਼ੂਦ ਸਨ।