ਜੰਮੂ-ਪਠਾਨਕੋਟ ਹਾਈਵੇਅ ਦੇ ਨੇੜੇ ਨਦੀ 'ਤੇ ਪੁਲ ਨੂੰ ਪਹੁੰਚਿਆ ਨੁਕਸਾਨ

ਕਠੂਆ (ਜੰਮੂ-ਕਸ਼ਮੀਰ), 24 ਅਗਸਤ - ਜੰਮੂ ਕਸ਼ਮੀਰ ਦੇ ਕਠੂਆ ਵਿਚ ਭਾਰੀ ਮੀਂਹ ਜਾਰੀ ਹੈ। ਲਗਾਤਾਰ ਭਾਰੀ ਮੀਂਹ ਕਾਰਨ ਸਥਿਤੀ ਹੋਰ ਵੀ ਵਿਗੜ ਗਈ ਹੈ। ਨਦੀਆਂ ਉਫਾਨਾਂ 'ਤੇ ਹਨ। ਇਸ ਦੌਰਾਨ ਜੰਮੂ-ਪਠਾਨਕੋਟ ਹਾਈਵੇਅ ਦੇ ਨੇੜੇ ਨਦੀ 'ਤੇ ਪੁਲ ਨੂੰ ਨੁਕਸਾਨ ਪਹੁੰਚਿਆ ਹੈ ਕਿਉਂਕਿ ਖੇਤਰ ਵਿਚ ਲਗਾਤਾਰ ਮੀਂਹ ਕਾਰਨ ਨਦੀ ਵਿਚ ਪਾਣੀ ਦਾ ਪੱਧਰ ਵਧ ਗਿਆ ਹੈ।
ਨਦੀ ਪੂਰੀ ਤਰ੍ਹਾਂ ਉਫਾਨਾਂ 'ਤੇ ਹੈ। ਪਾਣੀ ਪੁਲ ਨਾਲ ਟਕਰਾ ਰਿਹਾ ਹੈ। ਪਾਣੀ ਦੇ ਤੇਜ਼ ਵਹਾਅ ਕਾਰਨ ਪੁਲ ਨੂੰ ਨੁਕਸਾਨ ਪਹੁੰਚਿਆ ਹੈ। ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਮੌਕੇ 'ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਹੈ।