JALANDHAR WEATHER

ਜੰਮੂ-ਕਸ਼ਮੀਰ : ਰਾਮਬਨ ਦੇ ਰਾਜਗੜ੍ਹ ਖੇਤਰ ਵਿਚ ਵੱਖ-ਵੱਖ ਥਾਵਾਂ 'ਤੇ ਅਚਾਨਕ ਆਇਆ ਹੜ੍ਹ

ਰਾਮਬਨ (ਜੰਮੂ-ਕਸ਼ਮੀਰ) 31 ਅਗਸਤ - ਰਾਮਬਨ ਦੇ ਰਾਜਗੜ੍ਹ ਖੇਤਰ ਵਿਚ ਵੱਖ-ਵੱਖ ਥਾਵਾਂ 'ਤੇ ਅਚਾਨਕ ਹੜ੍ਹ ਆਇਆ ਹੈ। ਭਾਰਤੀ ਫ਼ੌਜ, ਜੰਮੂ ਅਤੇ ਕਸ਼ਮੀਰ ਪੁਲਿਸ, ਸੀਆਰਪੀਐਫ 84ਬੈਨ, ਸੀਆਰਪੀਐਫ 239ਬੈਨ, ਯੂਟੀਡੀਆਰਐਫ, ਅਤੇ ਐਸਓਜੀ ਕੰਪੋਨੈਂਟ ਰਾਮਬਨ, ਸਿਵਲ ਕਿਊਆਰਟੀ ਰਾਮਬਨ ਦੇ ਨਾਲ, ਬਚਾਅ ਕਾਰਜ ਚਲਾ ਰਹੇ ਹਨ।
ਐਸਐਸਪੀ ਰਾਮਬਨ ਅਰੁਣ ਗੁਪਤਾ ਨੇ ਕਿਹਾ, "ਹੁਣ ਤੱਕ ਸਥਿਤੀ ਬਹੁਤ ਚੁਣੌਤੀਪੂਰਨ ਰਹੀ ਹੈ। ਬਦਕਿਸਮਤੀ ਨਾਲ, ਅੱਧੀ ਰਾਤ ਨੂੰ ਬੱਦਲ ਫਟਣ ਦੀ ਘਟਨਾ ਵਾਪਰੀ । ਇਸ ਸਮੇਂ, ਜ਼ਿਲ੍ਹਾ ਪ੍ਰਸ਼ਾਸਨ ਤੋਂ ਇਲਾਵਾ, ਐਸਡੀਆਰਐਫ, ਸਿਵਲ ਕਿਊਆਰਟੀ, ਫ਼ੌਜ, ਸੀਆਰਪੀਐਫ ਦੀਆਂ ਟੀਮਾਂ ਕੰਮ ਵਿਚ ਲੱਗੀਆਂ ਹੋਈਆਂ ਹਨ। ਕੁਝ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ..."।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ