JALANDHAR WEATHER

ਪੁਰਾਣੀ ਸਬਜ਼ੀ ਮੰਡੀ ਨੇੜੇ ਬਾਰਿਸ਼ ਕਾਰਨ ਮਕਾਨ ਡਿੱਗਿਆ

ਕਪੂਰਥਲਾ, 1 ਸਤੰਬਰ (ਅਮਨਜੋਤ ਸਿੰਘ ਵਾਲੀਆ)- ਲਗਭਗ ਇਕ ਹਫਤੇ ਤੋਂ ਰੁਕ ਰੁਕ ਕੇ ਹੋ ਰਹੀ ਬਾਰਿਸ਼ ਕਾਰਨ ਜਿਥੇ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ, ਉਥੇ ਹੀ ਬਾਰਿਸ਼ ਕਾਰਨ ਕਈਆਂ ਦੇ ਮਕਾਨ ਵੀ ਡਿੱਗ ਰਹੇ ਹਨ। ਅੱਜ ਸਵੇਰੇ ਪੁਰਾਣੀ ਸਬਜ਼ੀ ਮੰਡੀ ਨੇੜੇ ਛੱਤੀ ਗਲੀ ਵਿਖੇ ਇਕ ਪੁਰਾਣਾ ਤਿੰਨ ਮੰਜ਼ਲੀ ਮਕਾਨ ਬਾਰਿਸ਼ ਕਾਰਨ ਅਚਾਨਕ ਡਿੱਗ ਪਿਆ ਹੈ। ਗਨੀਮਤ ਰਹੀ ਕਿ ਇਸ ਹਾਦਸੇ ਦੌਰਾਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ।

ਇਸ ਸੰਬੰਧੀ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਇਹ ਮਕਾਨ ਲਗਭਗ ਸਵੇਰੇ 7 ਵਜੇ ਅਚਾਨਕ ਡਿੱਗ ਪਿਆ। ਇਸ ਦੌਰਾਨ ਇਕ ਮਹਿਲਾ ਨਰਿੰਦਰ ਕੌਰ ਨੇ ਦੱਸਿਆ ਕਿ ਜਦੋਂ ਸਵੇਰੇ ਉਹ ਇਥੋਂ ਲੰਘ ਰਹੇ ਸੀ ਤਾਂ ਦੋ ਚਾਰ ਇੱਟਾਂ ਡਿੱਗੀਆਂ ਪਰ ਜਦੋਂ ਉਹ ਥੋੜਾ ਅੱਗੇ ਲੰਘ ਗਈ ਤਾਂ ਅਚਾਨਕ ਸਾਰਾ ਮਕਾਨ ਬਾਰਿਸ਼ ਵਿਚ ਢਹਿ ਢੇਰੀ ਹੋ ਗਿਆ। ਘਰ ਦੇ ਨਾਲ ਲੰਘਦੀਆਂ ਬਿਜਲੀ ਦੀਆਂ ਤਾਰਾਂ ਤੇ ਹੋਰ ਤਾਰਾਂ ਵੀ ਟੁੱਟ ਗਈਆਂ ਅਤੇ ਇਲਾਕੇ ਦੀ ਬਿਜਲੀ ਬੰਦ ਹੋ ਗਈ ਹੈ।

ਜ਼ਿਕਰਯੋਗ ਹੈ ਕਿ ਕਪੂਰਥਲਾ ਰਿਆਸਤੀ ਸ਼ਹਿਰ ਹੋਣ ਕਾਰਨ ਇਸ ਤਰ੍ਹਾਂ ਦੇ ਕਈ ਮਕਾਨ ਹਨ ਜੋ ਕਿ ਡਿੱਗਣ ਦੇ ਕਿਨਾਰੇ ਹਨ, ਉਹਨਾਂ ਵਿੱ ਕੋਈ ਰਹਿ ਵੀ ਨਹੀਂ ਰਿਹਾ ਪਰ ਇਹ ਮਕਾਨ ਕਿਸੇ ਦਾ ਜਾਨੀ ਨੁਕਸਾਨ ਕਰ ਸਕਦੇ ਹਨ। ਲੋਕਾਂ ਦੀ ਮੰਗ ਹੈ ਕਿ ਨਗਰ ਨਿਗਮ ਇਨ੍ਹਾਂ ਦੀ ਨਿਸ਼ਾਨਦੇਹੀ ਕਰਕੇ ਬਣਦੀ ਕਾਰਵਾਈ ਕਰੇ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ