JALANDHAR WEATHER

ਅੱਤਵਾਦ ’ਤੇ ਕੋਈ ਵੀ ਦੋਹਰਾ ਮਾਪਦੰਡ ਨਹੀਂ ਹੈ ਸਵੀਕਾਰਯੋਗ- ਪ੍ਰਧਾਨ ਮੰਤਰੀ ਮੋਦੀ

ਬੀਜਿੰਗ, 1 ਸਤੰਬਰ- ਚੀਨ ਦੇ ਤਿਆਨਜਿਨ ਵਿਚ ਹੋ ਰਹੇ ਸ਼ੰਘਾਈ ਸਹਿਯੋਗ ਸੰਗਠਨ ਸੰਮੇਲਨ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਂ ਇਸ ਕਾਨਫ਼ਰੰਸ ਵਿਚ ਸ਼ਾਮਿਲ ਹੋ ਕੇ ਖੁਸ਼ ਹਾਂ ਤੇ ਮੈਂ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਸ਼ਾਨਦਾਰ ਸਵਾਗਤ ਲਈ ਧੰਨਵਾਦ ਕਰਦਾ ਹਾਂ। ਉਨ੍ਹਾਂ ਕਿਹਾ ਕਿ ਅੱਜ ਉਜ਼ਬੇਕਿਸਤਾਨ ਦਾ ਆਜ਼ਾਦੀ ਦਿਵਸ ਹੈ ਤੇ ਮੈਂ ਉਨ੍ਹਾਂ ਨੂੰ ਵਧਾਈ ਵੀ ਦਿੰਦਾ ਹਾਂ।

ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ ਕਿ ਭਾਰਤ ਨੇ ਐਸ.ਸੀ.ਓ. ਵਿਚ ਸਕਾਰਾਤਮਕ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਸੰਗਠਨ ਲਈ ਭਾਰਤ ਦੀ ਸੋਚ ਅਤੇ ਨੀਤੀ ਨੂੰ ਤਿੰਨ ਥੰਮ੍ਹਾਂ ’ਤੇ ਆਧਾਰਤ ਦੱਸਿਆ। ਇਹ ਤਿੰਨ ਥੰਮ੍ਹ ਐਸ- ਸੁਰੱਖਿਆ, ਸੀ- ਕਨੈਕਟੀਵਿਟੀ ਅਤੇ ਓ- ਮੌਕਾ ਹਨ।

ਉਨ੍ਹਾਂ ਕਿਹਾ ਕਿ ਸੁਰੱਖਿਆ, ਸ਼ਾਂਤੀ ਅਤੇ ਸਥਿਰਤਾ ਕਿਸੇ ਵੀ ਦੇਸ਼ ਦੇ ਵਿਕਾਸ ਦਾ ਆਧਾਰ ਹਨ ਪਰ ਅੱਤਵਾਦ, ਵੱਖਵਾਦ ਅਤੇ ਕੱਟੜਵਾਦ ਇਸ ਰਸਤੇ ਵਿਚ ਵੱਡੀਆਂ ਚੁਣੌਤੀਆਂ ਹਨ। ਅੱਤਵਾਦ ਨਾ ਸਿਰਫ਼ ਕਿਸੇ ਦੇਸ਼ ਦੀ ਸੁਰੱਖਿਆ ਲਈ ਇਕ ਸਾਂਝੀ ਚੁਣੌਤੀ ਹੈ, ਸਗੋਂ ਪੂਰੀ ਮਨੁੱਖਤਾ ਲਈ ਵੀ ਹੈ ਤੇ ਕੋਈ ਵੀ ਦੇਸ਼, ਕੋਈ ਸਮਾਜ, ਕੋਈ ਵੀ ਨਾਗਰਿਕ ਆਪਣੇ ਆਪ ਨੂੰ ਇਸ ਤੋਂ ਸੁਰੱਖਿਅਤ ਨਹੀਂ ਸਮਝ ਸਕਦਾ।

ਭਾਰਤ ਪਿਛਲੇ ਚਾਰ ਦਹਾਕਿਆਂ ਤੋਂ ਅੱਤਵਾਦ ਤੋਂ ਪੀੜਤ ਹੈ। ਹਾਲ ਹੀ ਵਿਚ ਅਸੀਂ ਪਹਿਲਗਾਮ ਵਿਚ ਅੱਤਵਾਦ ਦਾ ਸਭ ਤੋਂ ਭੈੜਾ ਰੂਪ ਦੇਖਿਆ। ਮੈਂ ਦੁੱਖ ਦੀ ਇਸ ਘੜੀ ਵਿਚ ਸਾਡੇ ਨਾਲ ਖੜ੍ਹੇ ਦੋਸਤ ਦੇਸ਼ਾਂ ਦਾ ਧੰਨਵਾਦ ਕਰਦਾ ਹਾਂ।

ਮੋਦੀ ਨੇ ਅੱਤਵਾਦ ’ਤੇ ਸਖ਼ਤ ਰੁਖ ਅਪਣਾਉਂਦਿਆਂ ਹੋਇਆਂ ਕਿਹਾ ਕਿ ਅੱਤਵਾਦ ’ਤੇ ਕਿਸੇ ਵੀ ਤਰ੍ਹਾਂ ਦਾ ਦੋਹਰਾ ਮਾਪਦੰਡ ਸਵੀਕਾਰਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਹਮਲਾ ਹਰ ਉਸ ਦੇਸ਼ ਅਤੇ ਵਿਅਕਤੀ ਲਈ ਇਕ ਖੁੱਲ੍ਹੀ ਚੁਣੌਤੀ ਸੀ ਜੋ ਮਨੁੱਖਤਾ ਵਿਚ ਵਿਸ਼ਵਾਸ ਰੱਖਦਾ ਹੈ। ਅਜਿਹੀ ਸਥਿਤੀ ਵਿਚ, ਇਹ ਸਵਾਲ ਉੱਠਣਾ ਸੁਭਾਵਿਕ ਹੈ ਕਿ ਕੀ ਕੁਝ ਦੇਸ਼ਾਂ ਦੁਆਰਾ ਅੱਤਵਾਦ ਦਾ ਖੁੱਲ੍ਹਾ ਸਮਰਥਨ ਸਾਡੇ ਲਈ ਸਵੀਕਾਰਯੋਗ ਹੋ ਸਕਦਾ ਹੈ। ਸਾਨੂੰ ਹਰ ਰੂਪ ਅਤੇ ਰੰਗ ਵਿਚ ਅੱਤਵਾਦ ਦਾ ਸਰਬਸੰਮਤੀ ਨਾਲ ਵਿਰੋਧ ਕਰਨਾ ਪਵੇਗਾ। ਇਹ ਮਨੁੱਖਤਾ ਪ੍ਰਤੀ ਸਾਡਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਪੱਸ਼ਟ ਅਤੇ ਸਰਬਸੰਮਤੀ ਨਾਲ ਕਹਿਣਾ ਪਵੇਗਾ ਕਿ ਅੱਤਵਾਦ ’ਤੇ ਕੋਈ ਵੀ ਦੋਹਰਾ ਮਾਪਦੰਡ ਸਵੀਕਾਰਯੋਗ ਨਹੀਂ ਹੈ।

 

ਇਹ ਹਮਲਾ ਹਰ ਉਸ ਦੇਸ਼ ਅਤੇ ਵਿਅਕਤੀ ਲਈ ਇੱਕ ਚੁਣੌਤੀ ਹੈ ਜੋ ਮਨੁੱਖਤਾ ਵਿੱਚ ਵਿਸ਼ਵਾਸ ਰੱਖਦਾ ਹੈ। ਅਜਿਹੀ ਸਥਿਤੀ ਵਿੱਚ, ਇਹ ਇੱਕ ਸੁਭਾਵਿਕ ਸਵਾਲ ਹੈ ਕਿ ਕੀ ਕੁਝ ਦੇਸ਼ਾਂ ਦੁਆਰਾ ਅੱਤਵਾਦ ਨੂੰ ਦਿੱਤਾ ਜਾ ਰਿਹਾ ਖੁੱਲ੍ਹਾ ਸਮਰਥਨ ਸਵੀਕਾਰ ਕੀਤਾ ਜਾ ਸਕਦਾ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ