ਲੁਧਿਆਣਾ ਵਿਚ ਬੁੱਢਾ ਦਰਿਆ ਹੋਇਆ ਓਵਰਫਲੋ

ਲੁਧਿਆਣਾ, 1 ਸਤੰਬਰ (ਜਗਮੀਤ ਸਿੰਘ)- ਬੀਤੇ ਕੱਲ੍ਹ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਲੁਧਿਆਣਾ ਵਿਚੋਂ ਲੰਘ ਰਿਹਾ ਬੁੱਢਾ ਦਰਿਆ ਵੀ ਪੂਰੀ ਤਰ੍ਹਾਂ ਪਾਣੀ ਭਰਨ ਨਾਲ ਓਵਰਫਲੋ ਹੋ ਗਿਆ। ਸ਼ਿਵਪੁਰੀ ਦੇ ਇਲਾਕੇ ਵਿਚ ਬੁੱਢਾ ਦਰਿਆ ਬੰਨ੍ਹ ਤੋੜ ਕੇ ਗਲੀਆਂ ਅਤੇ ਲੋਕਾਂ ਦੇ ਘਰਾਂ ਵਿਚ ਪਾਣੀ ਭਰ ਗਿਆ। ਸੋਮਵਾਰ ਦੀ ਸਵੇਰ ਤੋਂ ਪੈ ਰਹੇ ਭਾਰੀ ਮੀਂਹ ਦੇ ਚਲਦੇ ਜਿਥੇ ਪੂਰੇ ਸ਼ਹਿਰ ਅੰਦਰ ਜਲਥਲ ਵਾਲੀ ਸਥਿਤੀ ਬਣ ਚੁੱਕੀ ਹੈ, ਉਥੇ ਹੀ ਕੇਂਦਰੀ ਜੇਲ੍ਹ ਦੇ ਨੇੜੇ ਵੀ ਬੁੱਢਾ ਦਰਿਆ ਓਵਰਫਲੋ ਚਲ ਰਿਹਾ ਹੈ। ਬੁੱਢੇ ਦਰਿਆ ਦੇ ਓਵਰਫਲੋ ਹੋਣ ਨਾਲ ਲੋਕਾਂ ਵਿਚ ਡਰ ਅਤੇ ਸਹਿਮ ਬਣ ਗਿਆ ਹੈ।