ਸਠਿਆਲਾ ਵਿਖੇ ਲਗਾਤਾਰ ਬਾਰਿਸ਼ ਪੈਣ ਕਾਰਨ ਛੱਤ ਡਿੱਗੀ

ਸਠਿਆਲਾ, (ਅੰਮ੍ਰਿਤਸਰ), 1 ਸਤੰਬਰ (ਜਗੀਰ ਸਿੰਘ ਸਫਰੀ)- ਕਸਬਾ ਸਠਿਆਲਾ ਦੇ ਇਕ ਗਰੀਬ ਪਰਿਵਾਰ ਦੇ ਘਰ ਮਕਾਨ ਦੀ ਛੱਤ ਡਿੱਗ ਪਈ ਹੈ ਤੇ ਪੀੜਤ ਪਰਿਵਾਰ ਦੇ ਮੈਂਬਰ ਰਾਜੂ ਨੇ ਦੱਸਿਆ ਘਰ ਦੇ ਮਕਾਨ ਦੀਆਂ ਛੱਤਾਂ ਬਚਾਉਣ ਵਾਸਤੇ ਤਰਪਾਲਾਂ ਵੀ ਪਾਈਆਂ ਸਨ ਪਰ ਰਾਤ ਤੋਂ ਲਗਾਤਾਰ ਬਾਰਿਸ਼ ਪੈਣ ਕਰਕੇ ਘਰ ਦੇ ਮਕਾਨ ਦੀ ਛੱਤ ਡਿੱਗ ਪਈ ਹੈ ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ ਅਤੇ ਪੀੜਤ ਪਰਿਵਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਮਾਲੀ ਸਹਾਇਤਾ ਕੀਤੀ ਜਾਵੇ।