JALANDHAR WEATHER

ਦਰਿਆ ਬਿਆਸ ਚ ਖ਼ਤਰੇ ਦੇ ਨਿਸ਼ਾਨ ਕੋਲ ਪੁੱਜਾ ਪਾਣੀ ਦਾ ਵਹਾਅ

ਢਿਲਵਾਂ (ਕਪੂਰਥਲਾ), 31 ਅਗਸਤ (ਪ੍ਰਵੀਨ ਕੁਮਾਰ) - ਪਹਾੜੀ ਖੇਤਰਾਂ ਵਿਚ ਪਿਛਲੇ ਦਿਨਾਂ ਤੋਂ ਹੋ ਰਹੀ ਲਗਾਤਾਰ ਬਾਰਿਸ਼ ਕਾਰਨ, ਪੌਂਗ ਡੈਮ ਵਿਚੋਂ ਦਰਿਆ ਬਿਆਸ ਵਿਚ ਨਿਰੰਤਰ ਪਾਣੀ ਛੱਡੇ ਜਾਣ 'ਤੇ ਚੱਕੀ ਦਰਿਆ ਦੇ ਪੈ ਰਹੇ ਪਾਣੀ ਤੋਂ ਬਾਅਦ ਇਸ ਸਮੇਂ ਬਿਆਸ ਦਰਿਆ ਵਿਚ 2 ਲੱਖ 35493 ਕਿਊਸਿਕ ਪਾਣੀ ਚੱਲਣ ਨਾਲ ਕਪੂਰਥਲਾ ਜ਼ਿਲ੍ਹੇ ਦੇ ਮੰਡ ਖੇਤਰ ਦੇ ਲੋਕਾਂ ਤੋਂ ਇਲਾਵਾ ਧੁੱਸੀ ਬੰਨ੍ਹ ਦੇ ਬਾਹਰ ਵਸੇ ਲੋਕ ਵੀ ਚਿੰਤਤ ਹਨ ।
ਢਿਲਵਾਂ ਨੇੜੇ ਦਰਿਆ ਬਿਆਸ 'ਤੇ ਬਣੀ ਜਲ ਸਰੋਤ ਵਿਭਾਗ ਦੀ ਗੇਜ ਤੋਂ ਪਾਣੀ ਦੇ ਪੱਧਰ ਬਾਰੇ ਜਾਣਕਾਰੀ ਦਿੰਦਿਆਂ ਵਿਭਾਗ ਦੇ ਮੁਲਾਜ਼ਮ ਉਮੇਦ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 9 ਵਜੇ ਗੇਜ ਦਾ ਲੈਵਲ 743.60 'ਤੇ ਪਹੁੰਚ ਚੁੱਕਾ ਹੈ, ਜੋ ਖ਼ਤਰੇ ਦੇ ਨਿਸ਼ਾਨ ਤੋਂ ਮਹਿਜ ਕੁਝ ਦੂਰੀ ਤੇ ਹੈ, ਜੋ ਕਿ ਇਸ ਸੀਜਨ ਦਾ ਸਭ ਤੋਂ ਵੱਧ ਰਿਕਾਰਡ ਕੀਤਾ ਗਿਆ ਹੈ । ਇੱਥੇ ਵਰਨਣਯੋਗ ਹੈ ਕਿ ਪਿਛਲੇ ਲਗਭਗ 3 ਹਫ਼ਤਿਆਂ ਦੇ ਵੱਧ ਸਮੇਂ ਤੋਂ ਦਰਿਆ ਬਿਆਸ ਵਿਚ ਲਗਾਤਾਰ ਪਾਣੀ ਦੇ ਵਹਾਅ ਕਾਰਨ ਮੰਡ ਖੇਤਰ ਵਿਚ ਹਜ਼ਾਰਾਂ ਏਕੜ ਫ਼ਸਲਾਂ ਪਾਣੀ ਵਿਚ ਬਰਬਾਦ ਹੋ ਚੁੱਕੀਆਂ ਹਨ ਤੇ ਹੁਣ ਘਰਾਂ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ। ਦੂਸਰੇ ਪਾਸੇ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਵਲੋਂ ਲੋਕਾਂ ਨੂੰ ਪਾਣੀ ਦੇ ਵੱਧ ਰਹੇ ਪੱਧਰ ਨੂੰ ਮੱਦੇ ਨਜ਼ਰ ਰੱਖਦਿਆਂ ਸੁਰੱਖਿਤ ਥਾਵਾਂ 'ਤੇ ਆਉਣ ਦੀ ਅਪੀਲ ਕੀਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ