ਉੱਤਰਾਖ਼ੰਡ: ਸੜਕ ’ਤੇ ਪਲਟੀ ਸਵਾਰੀਆਂ ਨਾਲ ਭਰੀ ਬੱਸ, 2 ਦੀ ਮੌਤ

ਦੇਹਰਾਦੂਨ, 10 ਸਤੰਬਰ- ਘਣਸਾਲੀ ਦੇ ਘੁੱਟੂ ਤੋਂ ਦੇਹਰਾਦੂਨ ਜਾ ਰਹੀ ਵਿਸ਼ਵਨਾਥ ਸੇਵਾ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਰਿਸ਼ੀਕੇਸ਼-ਚੰਬਾ-ਗੰਗੋਤਰੀ ਹਾਈਵੇਅ ਦੇ ਨੇੜੇ ਵਾਪਰਿਆ। ਜਾਣਕਾਰੀ ਅਨੁਸਾਰ ਯਾਤਰੀਆਂ ਨਾਲ ਭਰੀ ਬੱਸ ਸੜਕ ’ਤੇ ਪਲਟ ਗਈ ਤੇ ਹਾਦਸੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ। ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਬੱਸ ਹਾਦਸਾ ਨਾਗਨੀ ਅਤੇ ਅਮਸੇਰਾ ਦੇ ਵਿਚਕਾਰ ਵਾਪਰਿਆ। ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਬ੍ਰਿਜੇਸ਼ ਭੱਟ ਨੇ ਦੱਸਿਆ ਕਿ ਬੱਸ ਹਾਦਸੇ 13 ਲੋਕ ਜ਼ਖਮੀ ਹੋਏ ਹਨ।