JALANDHAR WEATHER

ਸੱਪ ਲੜਨ ਕਾਰਨ ਲੜਕੇ ਦੀ ਮੌਤ

ਓਠੀਆਂ, ਅੰਮ੍ਰਿਤਸਰ, 10 ਸਤੰਬਰ (ਗੁਰਵਿੰਦਰ ਸਿੰਘ ਛੀਨਾ)-ਤਹਿਸੀਲ ਅਜਨਾਲਾ ਅਧੀਨ ਓਠੀਆਂ ਨਜ਼ਦੀਕ ਪੈਂਦੇ ਪਿੰਡ ਧਰਮਕੋਟ ਵਿਖੇ ਬੀਤੀ ਰਾਤ ਇਕ ਬੱਚੇ ਦੇ ਸੱਪ ਲੜਨ ਕਾਰਨ ਮੌਤ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਪਿੰਡ ਦੇ ਲਖਬੀਰ ਸਿੰਘ ਦਾ ਬੇਟਾ ਸੁਖਬੀਰ ਸਿੰਘ ਉਮਰ 9 ਕੁ ਸਾਲ ਕਮਰੇ ਵਿਚ ਸੁੱਤਾ ਪਿਆ ਸੀ, ਰਾਤ ਨੂੰ ਉਸ ਨੂੰ ਕਿਸੇ ਜ਼ਹਿਰੀਲੇ ਸੱਪ ਨੇ ਡੱਸ ਲਿਆ। ਸਵੇਰੇ ਉੱਠ ਕੇ ਜਦੋਂ ਉਸਨੂੰ ਦੇਖਿਆ ਤਾਂ ਉਸ ਦੀਆਂ ਅੱਖਾਂ ਸੁੱਜੀਆਂ ਤੇ ਮੂੰਹ ਵਿਚੋਂ ਲਾਲਾਂ ਵੱਗ ਰਹੀਆਂ ਸਨ ਤਾਂ ਉਸ ਨੂੰ ਅਸੀਂ ਤੁਰੰਤ ਇਲਾਜ ਲਈ ਅਜਨਾਲਾ ਹਸਪਤਾਲ ਵਿਚ ਲੈ ਗਏ, ਉਸ ਦੀ ਹਾਲਤ ਗੰਭੀਰ ਦੇਖ ਕੇ ਉਸਨੂੰ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਗਿਆ, ਜਿਸ ਦੀ ਹਸਪਤਾਲ ਜਾਂਦਿਆਂ ਰਸਤੇ ਵਿਚ ਮੌਤ ਹੋ ਗਈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ