JALANDHAR WEATHER

ਅਸਮਾਨੀ ਚੜ੍ਹੇ ਹਰੀਆਂ ਸਬਜ਼ੀਆਂ ਦੇ ਭਾਅ

ਰਾੜਾ ਸਾਹਿਬ, 10 ਸਤੰਬਰ (ਸੁਖਵੀਰ ਸਿੰਘ ਚਣਕੋਈਆਂ)-ਪੰਜਾਬ ਅੰਦਰ ਲਗਾਤਾਰ ਪਏ ਭਾਰੀ ਮੀਂਹ ਕਾਰਨ ਤੇ ਕਈ ਜ਼ਿਲ੍ਹਿਆਂ ਅੰਦਰ ਹੜ੍ਹਾਂ ਦੀ ਸਥਿਤੀ ਬਣ ਜਾਣ ‘ਤੇ ਹਰੀਆਂ ਸਬਜ਼ੀਆਂ ਜ਼ਿਆਦਾਤਾਰ ਖਰਾਬ ਹੋ ਗਈਆਂ ਹਨ ਅਤੇ ਉਨ੍ਹਾਂ ਦੀ ਘੱਟ ਪੈਦਾਵਾਰ ਤੋਂ ਬਾਅਦ ਹਰੀਆਂ ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹ ਗਏ ਹਨ, ਜਿਸ ਕਾਰਨ ਜਿਥੇ ਹਰੀਆਂ ਸਬਜ਼ੀਆਂ ਦੀ ਖਰੀਦਦਾਰੀ ਕਰਨੀ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਗਈ ਹੈ, ਉਥੇ ਹੀ ਹਰ ਇਨਸਾਨ ਦੀ ਰਸੋਈ ਦਾ ਬਜਟ ਹਿੱਲ ਗਿਆ ਹੈ ਤੇ ਮਹਿੰਗਾਈ ਕਾਰਨ ਲੋਕਾਂ ਦੀ ਜੇਬ ‘ਤੇ ਵੱਡਾ ਅਸਰ ਪੈ ਰਿਹਾ ਹੈ। ਜੇਕਰ ਗੱਲ ਕੀਤੀ ਜਾਵੇ ਤਾਂ ਜਿਥੇ ਹਰੇ ਮਟਰ, ਗੋਭੀ, ਸ਼ਿਮਲਾ ਮਿਰਚ, ਘਈਆ ਕੱਦੂ, ਰਾਮਾਤੋਰੀ ਸਮੇਤ ਖੀਰਾ ਆਦਿ ਦੇ ਮੀਂਹ ਤੋਂ ਬਾਅਦ ਇਕਦਮ ਹੀ ਅਸਮਾਨੀ ਚੜ੍ਹੇ ਭਾਅ ਨੂੰ ਲੈ ਕੇ ਹਰ ਕੋਈ ਚਿੰਤਤ ਹੈ, ਉਥੇ ਹੀ ਕੁਝ ਲੋਕ ਸਬਜ਼ੀਆਂ ਦੇ ਭਾਅ ਜ਼ਿਆਦਾ ਵਧਣ ਨਾਲ ਇਨ੍ਹਾਂ ਤੋਂ ਕਿਨਾਰਾ ਕਰਕੇ ਦਾਲਾਂ ਖਾਣ ਲਈ ਮਜਬੂਰ ਹੋ ਗਏ ਹਨ ਅਤੇ ਹਰੀਆਂ ਸਬਜ਼ੀਆਂ ਲੈਣ ਤੋਂ ਕੰਨੀਂ ਕਤਰਾਉਣ ਲੱਗੇ ਹਨ। ਦੱਸ ਦਈਏ ਕਿ ਅੱਜ ਮੰਡੀ ਅੰਦਰ ਦੁਕਾਨਾਂ ‘ਤੇ ਲਾਲ ਟਮਾਟਰ, ਪਿਆਜ਼ ਅਤੇ ਹਰੀ ਮਿਰਚ ਦੇ ਭਾਅ ਸੀਮਤ ਦਾਇਰੇ ਵਿਚ ਹਨ। । 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ