ਏਸ਼ੀਆ ਕੱਪ 2025 : ਭਾਰਤ ਨੂੰ ਮਿਲੀ ਪਹਿਲੀ ਵਿਕਟ, ਯੂ.ਏ.ਈ. 21-1

ਦੁਬਈ, 10 ਸਤੰਬਰ-ਏਸ਼ੀਆ ਕੱਪ 2025 ਵਿਚ ਅੱਜ ਦੇ ਮੁਕਾਬਲੇ ਵਿਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਯੂ.ਏ.ਈ. ਦੀ ਪਹਿਲੀ ਵਿਕਟ Alishan Sharafu ਦੇ ਰੂਪ ਵਿਚ ਡਿੱਗੀ ਹੈ। ਉਹ 22 ਦੌੜਾਂ ਬਣਾ ਕੇ ਆਊਟ ਹੋ ਗਏ। ਦੱਸ ਦਈਏ ਕਿ ਅੱਜ ਏਸ਼ੀਆ ਕੱਪ 2025 ਦਾ ਦੂਜਾ ਮੈਚ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਦੀਆਂ ਟੀਮਾਂ ਵਿਚਕਾਰ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ।