ਜ਼ਿਲ੍ਹੇ ਦੇ 28 ਸਰਕਾਰੀ ਸਕੂਲ ਅਗਲੇ 2 ਦਿਨਾਂ ਲਈ ਬੰਦ ਰਹਿਣਗੇ - ਅਮਿਤ ਕੁਮਾਰ ਪੰਚਾਲ

ਕਪੂਰਥਲਾ, 10 ਸਤੰਬਰ (ਅਮਰਜੀਤ ਕੋਮਲ)-ਹੜ੍ਹ ਤੇ ਜ਼ੋਰਦਾਰ ਬਾਰਿਸ਼ਾਂ ਕਾਰਨ ਬਣੇ ਹਾਲਾਤ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਤੇ ਸੈਕੰਡਰੀ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ ਜ਼ਿਲ੍ਹੇ ਦੇ 28 ਸਰਕਾਰੀ ਸਕੂਲ 11 ਤੇ 12 ਸਤੰਬਰ ਨੂੰ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਮਿਤ ਕੁਮਾਰ ਪੰਚਾਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਦੱਸਿਆ ਕਿ ਜਿਹੜੇ ਸਕੂਲ ਦੋ ਦਿਨ ਬੰਦ ਰਹਿਣਗੇ, ਉਨ੍ਹਾਂ ਵਿਚ ਹਾਈ ਸਕੂਲ ਬਾਊਪੁਰ ਜਦੀਦ, ਮਿਡਲ ਸਕੂਲ ਮੰਡ ਇੰਦਰਪੁਰ, ਹਾਈ ਸਕੂਲ ਅੰਮ੍ਰਿਤਸਰ ਰਾਜੇਵਾਲ, ਹਾਈ ਸਕੂਲ ਲੱਖ ਵਰਿਆਂ, ਮਿਡਲ ਸਕੂਲ ਬਾਜਾ, ਹਾਈ ਸਕੂਲ ਪੰਡੋਰੀ, ਮਿਡਲ ਸਕੂਲ ਚੱਕੋਕੀ, ਮਿਡਲ ਸਕੂਲ ਮਿਆਣੀ ਬਾਕਰਪੁਰ, ਮਿਡਲ ਸਕੂਲ ਹੰਬੋਵਾਲ, ਮਿਡਲ ਸਕੂਲ ਮਲਕਪੁਰ, ਮਿਡਲ ਸਕੂਲ ਹੂਸੈਨਪੁਰ, ਮਿਡਲ ਸਕੂਲ ਭੇਟ, ਹਾਈ ਸਕੂਲ ਕਾਲਾ ਸੰਘਿਆਂ ਗਰਲਜ਼, ਪ੍ਰਾਇਮਰੀ ਸਕੂਲ ਚਿਰਾਗਵਾਲਾ, ਪ੍ਰਾਇਮਰੀ ਸਕੂਲ ਕੰਮੇਵਾਲ, ਪ੍ਰਾਇਮਰੀ ਸਕੂਲ ਕੋਠੇ ਕਾਲਾ ਸਿੰਘ, ਪ੍ਰਾਇਮਰੀ ਸਕੂਲ ਕੋਠੇ ਚੇਤਾ ਸਿੰਘ, ਪ੍ਰਾਇਮਰੀ ਸਕੂਲ ਲੱਖ ਵਰਿਆਂ, ਪ੍ਰਾਇਮਰੀ ਸਕੂਲ ਆਹਲੀ ਖੁਰਦ, ਪ੍ਰਾਇਮਰੀ ਸਕੂਲ ਬਾਊਪੁਰ, ਪ੍ਰਾਇਮਰੀ ਸਕੂਲ ਨੂਰੋਵਾਲ, ਪ੍ਰਾਇਮਰੀ ਸਕੂਲ ਮੁੱਲਾਂ ਕਾਲਾ, ਪ੍ਰਾਇਮਰੀ ਸਕੂਲ ਮੁਕਟਰਾਮ ਵਾਲਾ, ਪ੍ਰਾਇਮਰੀ ਸਕੂਲ ਰਣਧੀਰਪੁਰ, ਪ੍ਰਾਇਮਰੀ ਸਕੂਲ ਧੱਕੜਾਂ, ਪ੍ਰਾਇਮਰੀ ਕੂਕਾ, ਪ੍ਰਾਇਮਰੀ ਸਕੂਲ ਮੰਡ ਸਰਦਾਰ ਸਾਹਿਬ ਵਾਲਾ, ਪ੍ਰਾਇਮਰੀ ਸਕੂਲ ਤਾਜਪੁਰ ਸ਼ਾਮਿਲ ਹਨ।