JALANDHAR WEATHER

ਹਰਿਦੁਆਰ ਜਾਣ ਵਾਲੀ ਟ੍ਰੇਨ ’ਤੇ ਲਿਖਿਆ ਮਿਲਿਆ ਭਾਰਤ ਵਿਰੋਧੀ ਨਾਅਰਾ

ਜਲੰਧਰ, 17 ਸਤੰਬਰ- ਅੱਜ ਸਵੇਰੇ ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਹਰਿਦੁਆਰ ਜਾਣ ਵਾਲੀ ਟ੍ਰੇਨ ਨੰਬਰ 12054 ਦੇ ਕੋਚ ਨੰਬਰ ਐਨ.ਆਰ. 257401 ਵਿਚ ਭਾਰਤ ਵਿਰੁੱਧ ਨਾਅਰਾ ਲਿਖਿਆ ਮਿਲਣ ਨਾਲ ਰੇਲਵੇ ਪ੍ਰਸ਼ਾਸਨ ਵਿਚ ਹਲਚਲ ਮਚ ਗਈ। ਇਸ ਦੀ ਜਾਣਕਾਰੀ ਸੀ-62 ਦੇ ਗੇਟਮੈਨ ਰਣਜੀਤ ਕੁਮਾਰ ਨੇ ਤੁਰੰਤ ਅਧਿਕਾਰੀਆਂ ਨੂੰ ਦਿੱਤੀ। ਸੁਚਨਾ ਮਿਲਦੇ ਹੀ ਉਪ-ਪੁਲਿਸ ਅਧਿਕਾਰੀ ਨੂੰ ਮੈਸੇਜ ਭੇਜਿਆ ਗਿਆ ਅਤੇ ਕਰਮਚਾਰੀਆਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਮਾਮਲੇ ’ਤੇ ਧਿਆਨ ਦਿੱਤਾ।

ਇਹ ਘਟਨਾ ਕੋਚ ਨੰਬਰ 11 ਵਿਚ ਵਾਪਰੀ। ਪ੍ਰਸ਼ਾਸਨ ਵਲੋਂ ਕੋਚ ਦੀ ਜਾਂਚ ਕੀਤੀ ਗਈ ਹੈ ਅਤੇ ਇਸ ਨਾਅਰੇ ਨੂੰ ਮਿਟਾ ਦਿੱਤਾ ਗਿਆ ਹੈ। ਸੁਰੱਖਿਆ ਏਜੰਸੀਆਂ ਇਸ ਗੱਲ ਦੀ ਜਾਂਚ ਕਰ ਰਹੀਆਂ ਹਨ ਕਿ ਨਾਅਰਾ ਕਿਸ ਨੇ ਲਿਖਿਆ ਅਤੇ ਇਸ ਦੇ ਪਿਛੇ ਕੀ ਮਨਸ਼ਾ ਸੀ। ਇਸ ਦੌਰਾਨ ਸਟੇਸ਼ਨ ’ਤੇ ਸੁਰੱਖਿਆ ਵਧਾ ਦਿੱਤੀ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ