ਜਾਅਲੀ ਜਨਮ ਸਰਟੀਫਿਕੇਟ ਬਣਾਉਣ ਵਾਲੇ ਗਰੋਹ ਦਾ ਪਰਦਾਫਾਸ਼

ਅਲੀਗੜ੍ਹ, (ਉੱਤਰ ਪ੍ਰਦੇਸ਼), 20 ਸਤੰਬਰ-ਅਲੀਗੜ੍ਹ ਪੁਲਿਸ ਨੇ ਸਰਕਾਰੀ ਪੋਰਟਲ ਸੀ.ਆਰ.ਐਸ. ਨੂੰ ਨਿਸ਼ਾਨਾ ਬਣਾ ਕੇ ਸਾਈਬਰ ਧੋਖਾਧੜੀ ਵਿਚ ਸ਼ਾਮਿਲ ਇਕ ਅੰਤਰਰਾਜੀ ਗਰੋਹ ਦੇ ਛੇ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਨੇ ਚਾਰ ਦਿਨਾਂ ਵਿਚ 16 ਰਾਜਾਂ ਅਤੇ 50 ਤੋਂ ਵੱਧ ਜ਼ਿਲ੍ਹਿਆਂ ਵਿਚ 597 ਜਾਅਲੀ ਜਨਮ ਸਰਟੀਫਿਕੇਟ ਜਾਰੀ ਕੀਤੇ। ਉਨ੍ਹਾਂ ਦੇ ਕਬਜ਼ੇ ਵਿਚੋਂ 1,000 ਤੋਂ ਵੱਧ ਜਾਅਲੀ ਜਨਮ ਸਰਟੀਫਿਕੇਟ, 13 ਫੋਨ, ਪੰਜ ਲੈਪਟਾਪ ਅਤੇ ਹੋਰ ਇਲੈਕਟ੍ਰਾਨਿਕ ਸਬੂਤ ਬਰਾਮਦ ਕੀਤੇ ਹਨ। ਮਾਮਲੇ ਦੀ ਵਿਸਤ੍ਰਿਤ ਜਾਂਚ ਕਰਨ ਲਈ ਇਕ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਬਣਾਈ ਗਈ ਹੈ।