JALANDHAR WEATHER

ਰਾਵੀ ਦਰਿਆ ਵਿਚ ਮੁੜ ਪਾਣੀ ਦੇ ਵਧੇ ਪੱਧਰ ਨੇ ਲੋਕਾਂ ਦੀ ਵਧਾਈ ਚਿੰਤਾ

ਗੱਗੋਮਾਹਲ, ਅਜਨਾਲਾ, ਰਮਦਾਸ (ਅੰਮ੍ਰਿਤਸਰ),3 ਅਕਤੂਬਰ (ਸੰਧੂ/ਢਿੱਲੋਂ/ਵਾਹਲਾ)- ਦਰਿਆ ਰਾਵੀ ਵਿਚ ਰਣਜੀਤ ਸਾਗਰ ਡੈਮ ਤੋਂ ਲਗਭਗ 37000 ਤੋਂ ਵੱਧ ਕਿਊਸਿਕ ਪਾਣੀ ਛੱਡੇ ਜਾਣ ਨਾਲ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਦੁਬਾਰਾ ਤੋਂ ਵੱਧ ਗਿਆ। ਰਾਵੀ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਇਲਾਕੇ ਭਰ ਵਿਚ ਦਹਿਸ਼ਤ ਪਾਈ ਜਾ ਰਹੀ ਹੈ। ਲੋਕਾਂ ਅੰਦਰ ਇਸ ਚੀਜ਼ ਦਾ ਖੌਫ਼ ਹੈ ਕਿ ਕਿਤੇ ਦੁਬਾਰਾ ਪਾਣੀ ਹੜ੍ਹ ਦਾ ਰੂਪ ਨਾ ਧਾਰਨ ਕਰ ਜਾਵੇ। ਰਾਵੀ ਵਿਚ ਪਾਣੀ ਦਾ ਪੱਧਰ ਵਧਣ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਪੈਂਦੇ ਗੁਰਦੁਆਰਾ ਸਮਾਧ ਬਾਬਾ ਬੁੱਢਾ ਸਾਹਿਬ ਵਿਖੇ ਆਰੰਭ ਹੋਣ ਵਾਲੇ ਅਖੰਡ ਪਾਠ ਰੋਕ ਦਿੱਤੇ ਗਏ ਹਨ ਤਾਂ ਜੋ ਕੋਈ ਅਜਿਹੀ ਸਥਿਤੀ ਬਣਨ ’ਤੇ ਸ੍ਰੀ ਅਖੰਡ ਪਾਠ ਸਾਹਿਬ ਖੰਡਤ ਨਾ ਹੋਣ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਸਾਕਸ਼ੀ ਸਾਹਨੀ ਅਨੁਸਾਰ ਦਰਿਆ ਵਿਚ ਪਾਣੀ ਦਾ ਪੱਧਰ ਭਾਵੇਂ ਵਧਿਆ ਹੈ ਪਰ ਸਥਿਤੀ ਕੰਟਰੋਲ ਹੇਠ ਹੈ, ਪ੍ਰੰਤੂ ਲੋਕਾਂ ਵਿਚ ਡਰ ਹੈ ਕਿ ਦੁਬਾਰਾ ਅਜਿਹੀ ਸਥਿਤੀ ਨਾ ਆ ਜਾਵੇ। ਕੁਝ ਅਸਪਸ਼ਟ ਸੂਤਰਾਂ ਅਨੁਸਾਰ ਨੀਵੇਂ ਖੇਤਰ ਦੇ ਲੋਕਾਂ ਨੇ ਆਪਣਾ ਘਰੇਲੂ ਸਮਾਨ ਫਿਰ ਤੋਂ ਛੱਤਾਂ ਉੱਪਰ ਰੱਖਣਾ ਸ਼ੁਰੂ ਕੀਤਾ ਹੋਇਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ