JALANDHAR WEATHER

ਕੈਨੇਡਾ ਵਿਚ 2 ਨਵੰਬਰ ਨੂੰ ਸਮੇਂ ਵਿਚ ਆਵੇਗੀ ਤਬਦੀਲੀ, ਇਕ ਘੰਟਾ ਘੜੀਆਂ ਘੁੰਮਾਈਆਂ ਜਾਣਗੀਆਂ ਪਿੱਛੇ

ਕੈਲਗਰੀ, 31 ਅਕਤੂਬਰ (ਜਸਜੀਤ ਸਿੰਘ ਧਾਮੀ)- ਕੈਨੇਡਾ ਦੀਆਂ ਘੜੀਆਂ ਦਾ ਸਮਾਂ ਇਕ ਘੰਟਾ ਪਿੱਛੇ ਹੋਣ ਜਾ ਰਿਹਾ ਹੈ। ਇਹ ਸਮਾਂ ਪਹਿਲੀ ਨਵੰਬਰ ਦੀ ਰਾਤ ਅਤੇ 2 ਨਵੰਬਰ ਨੂੰ ਤੜਕਸਾਰ ਬਦਲ ਜਾਵੇਗਾ। ਇਥੇ ਦੱਸਣਯੋਗ ਹੈ ਕਿ ਕੈਨੇਡਾ ਵਿਚ 6 ਮਹੀਨੇ ਬਾਅਦ ਘੜੀਆਂ ਦਾ ਸਮਾਂ ਬਦਲਦਾ ਹੈ। ਇਹ ਸਮਾਂ ਮਾਰਚ ਦੇ ਦੂਜੇ ਐਤਵਾਰ ਅਤੇ ਨਵੰਬਰ ਦੇ ਪਹਿਲੇ ਹਫ਼ਤੇ ਦੇ ਐਤਵਾਰ ਨੂੰ ਬਦਲਦਾ ਹੈ। ਕੈਨੇਡਾ ਦੇ ਸਾਰੇ ਸ਼ਹਿਰਾਂ ਵਿਚ ਜੋ ਸਮਾਂ ਇਸ ਸਮੇਂ ਚੱਲ ਰਿਹਾ ਹੈ, ਉਸ ਵਿਚ ਇਕ ਘੰਟਾ ਘੜੀਆਂ ਨੂੰ ਪਿੱਛੇ ਵੱਲ ਘੁੰਮਾ ਦਿੱਤਾ ਜਾਵੇਗਾ|

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ