JALANDHAR WEATHER

ਆਰ.ਐਸ.ਐਸ. ’ਤੇ ਲਗਾ ਦੇਣੀ ਚਾਹੀਦੀ ਹੈ ਪਾਬੰਦੀ, ਇਹ ਹੈ ਮੇਰੀ ਨਿੱਜੀ ਰਾਏ- ਕਾਂਗਰਸ ਪ੍ਰਧਾਨ

ਨਵੀਂ ਦਿੱਲੀ, 31 ਅਕਤੂਬਰ- ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਕਿਹਾ ਕਿ ਉਨ੍ਹਾਂ ਦੀ ਨਿੱਜੀ ਰਾਏ ਵਿਚ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) 'ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ, ਕਿਉਂਕਿ ਦੇਸ਼ ਵਿਚ ਜ਼ਿਆਦਾਤਰ ਕਾਨੂੰਨ ਵਿਵਸਥਾ ਦੀਆਂ ਸਮੱਸਿਆਵਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਆਰ.ਐਸ.ਐਸ. ਕਾਰਨ ਹਨ।

ਖੜਗੇ ਨੇ ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਂਗਰਸ ਪਾਰਟੀ 'ਤੇ ਹਮਲਿਆਂ 'ਤੇ ਪਲਟਵਾਰ ਕੀਤਾ। ਉਨ੍ਹਾਂ ਨੇ 1948 ਵਿਚ ਮਹਾਤਮਾ ਗਾਂਧੀ ਦੀ ਹੱਤਿਆ ਤੋਂ ਬਾਅਦ ਆਰ.ਐਸ.ਐਸ. ਦੀ ਆਲੋਚਨਾ ਕਰਨ ਵਾਲੇ ਸਰਦਾਰ ਪਟੇਲ ਦੇ ਬਿਆਨ ਦਾ ਹਵਾਲਾ ਦਿੱਤਾ। ਆਰ.ਐਸ.ਐਸ. 'ਤੇ ਪਾਬੰਦੀ ਲਗਾਉਣ ਦੇ ਸਵਾਲ 'ਤੇ ਖੜਗੇ ਨੇ ਕਿਹਾ ਕਿ ਇਹ ਮੇਰੀ ਨਿੱਜੀ ਰਾਏ ਹੈ, ਇਹ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਦੇਸ਼ ਵਿਚ ਜ਼ਿਆਦਾਤਰ ਮੁੱਦੇ ਅਤੇ ਕਾਨੂੰਨ ਵਿਵਸਥਾ ਦੀਆਂ ਸਮੱਸਿਆਵਾਂ ਭਾਜਪਾ-ਆਰ.ਐਸ.ਐਸ. ਨਾਲ ਜੁੜੀਆਂ ਹੋਈਆਂ ਹਨ।ਉਨ੍ਹਾਂ ਕਿਹਾ ਕਿ ਅੱਜ ਦੇਸ਼ "ਲੋਹ ਪੁਰਸ਼" ਸਰਦਾਰ ਪਟੇਲ ਦੀ ਜਯੰਤੀ ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਬਰਸੀ ਮਨਾ ਰਿਹਾ ਹੈ। ਇਨ੍ਹਾਂ ਦੋ ਮਹਾਨ ਨੇਤਾਵਾਂ ਇਕ "ਲੋਹ ਪੁਰਸ਼" ਅਤੇ ਇਕ "ਲੋਹ ਮਹਿਲਾ" ਨੇ ਦੇਸ਼ ਦੀ ਏਕਤਾ ਬਣਾਈ ਰੱਖਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ