JALANDHAR WEATHER

ਬਿਹਾਰ ਚੋਣਾਂ ਦਾ ਮੈਨੀਫੈਸਟੋ ਨੌਜਵਾਨਾਂ ਨੂੰ ਦੇਵੇਗਾ ਰੁਜ਼ਗਾਰ - ਸਾਂਸਦ ਮਨੋਜ ਤਿਵਾੜੀ

ਪਟਨਾ, (ਬਿਹਾਰ), 31 ਅਕਤੂਬਰ-ਬਿਹਾਰ ਚੋਣਾਂ ਲਈ ਐਨ.ਡੀ.ਏ. ਦੇ ਸਾਂਝੇ ਚੋਣ ਮੈਨੀਫੈਸਟੋ 'ਤੇ ਭਾਜਪਾ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਕਿਹਾ ਕਿ ਜਿਨ੍ਹਾਂ ਨੇ ਕਦੇ ਬਿਹਾਰ ਦੇ ਵਿਕਾਸ ਲਈ ਯੋਜਨਾ ਨਹੀਂ ਬਣਾਈ, ਉਹ ਮੈਨੀਫੈਸਟੋ ਨੂੰ ਮਜ਼ਾਕ ਤੋਂ ਇਲਾਵਾ ਕੁਝ ਨਹੀਂ ਦੇਖਣਗੇ। ਅਸੀਂ ਅਗਲੇ 5 ਸਾਲਾਂ ਵਿਚ ਬਿਹਾਰ ਦੇ ਲੋਕਾਂ ਨੂੰ 1 ਕਰੋੜ ਸਰਕਾਰੀ ਨੌਕਰੀਆਂ ਅਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦਾ ਸੰਕਲਪ ਲਿਆ ਹੈ। ਅਸੀਂ ਹਰ ਜ਼ਿਲ੍ਹੇ ਵਿਚ ਖੇਡ ਕੇਂਦਰ ਬਣਾਵਾਂਗੇ। ਐਨ.ਡੀ.ਏ. ਨੇ ਮਹਿਲਾ ਰੁਜ਼ਗਾਰ ਯੋਜਨਾ ਤਹਿਤ ਔਰਤਾਂ ਨੂੰ 2 ਲੱਖ ਰੁਪਏ ਤੱਕ ਦੀ ਸਹਾਇਤਾ ਪ੍ਰਦਾਨ ਕਰਨ ਦਾ ਸੰਕਲਪ ਲਿਆ ਹੈ ਤੇ ਇਹ ਮੈਨੀਫੈਸਟੋ ਅਗਲੇ 5 ਸਾਲਾਂ ਵਿਚ ਬਿਹਾਰ ਨੂੰ ਦੇਸ਼ ਦੀ ਜੀ.ਡੀ.ਪੀ. ਰੈਂਕਿੰਗ ਦੇ ਸਿਖਰ 'ਤੇ ਲਿਆਉਣ ਦੀ ਤਿਆਰੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ