ਖਿਡਾਰਨ ਅਮਨਦੀਪ ਕੌਰ ਨੇ ਸਾਊਥ ਏਸ਼ੀਅਨ ਗੇਮ ’ਚੋਂ ਜਿੱਤਿਆ ਗੋਲਡ ਮੈਡਲ
 
                  
ਦਸੂਹਾ, 31 ਅਕਤੂਬਰ (ਕੌਸ਼ਲ)- ਸਾਊਥ ਏਸ਼ੀਅਨ ਫੇਡਰੈਸ਼ਨ ਗੇਮ ਰਾਂਚੀ ਵਿਚ ਹੋਏ ਐਥਲੈਟਿਕਸ ਦੇ ਈਵੈਂਟ 800 ਮੀਟਰ ਦੇ ਦੌੜ ਮੁਕਾਬਲੇ ਵਿਚ ਵਧੀਆ ਪ੍ਰਦਰਸ਼ਨ ਕਰਦਿਆਂ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਫਾਰ ਵੁਮੈਨ, ਦਸੂਹਾ ਦੀ ਖਿਡਾਰਨ ਅਮਨਦੀਪ ਕੌਰ ਨੇ ਗੋਲਡ ਮੈਡਲ ਜਿੱਤਿਆ ਅਤੇ ਕਾਲਜ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਵਰਿੰਦਰ ਕੌਰ ਨੇ ਖਿਡਾਰਨ ਦੇ ਇਸ ਵਧੀਆ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਖੇਡਾਂ ਦਾ ਵਿਦਿਆਰਥੀ ਜੀਵਨ ਵਿਚ ਬਹੁੱਤ ਮਹੱਤਵ ਹੁੰਦਾ ਹੈ। ਇਸ ਖੇਡ ਪ੍ਰਾਪਤੀ ’ਤੇ ਕਾਲਜ ਦੀ ਪ੍ਰਬੰਧਕੀ ਕਮੇਟੀ, ਸਮੂਹ ਸਟਾਫ਼ ਨੇ ਖੇਡ ਵਿਭਾਗ ਦੇ ਮੁਖੀ ਮੈਡਮ ਪਰਮਿੰਦਰ ਕੋਰ ਢਿੱਲੋ, ਖਿਡਾਰਨ ਅਮਨਦੀਪ ਕੌਰ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।
 
         
 
     
      
             
      
             
      
             
      
             
      
             
      
             
      
             
      
             
      
             
      
             
      
             
      
             
      
             
      
             
      
             ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         ;
;        
                         
              
             
              
             
              
             
              
             
              
             
              
             
              
             
              
             
              
             
              
             
              
             
              
             
              
             
              
             
              
             
              
             
              
            