JALANDHAR WEATHER

ਬਿਹਾਰ ਚੋਣਾਂ ਨੂੰ ਲੈ ਕੇ ਐਨਡੀਏ ਦਾ 'ਸੰਕਲਪ ਪੱਤਰ' ਜਾਰੀ

ਪਟਨਾ, 31 ਅਕਤੂਬਰ - ਕੇਂਦਰੀ ਮੰਤਰੀ-ਭਾਜਪਾ ਮੁਖੀ ਜੇਪੀ ਨੱਡਾ, ਮੁੱਖ ਮੰਤਰੀ ਨਿਤੀਸ਼ ਕੁਮਾਰ, ਕੇਂਦਰੀ ਮੰਤਰੀ-ਐੱਚਏਐਮ (ਐੱਸ) ਕਸਟੋਡੀਅਨ ਜੀਤਨ ਰਾਮ ਮਾਂਝੀ, ਕੇਂਦਰੀ ਮੰਤਰੀ-ਐੱਲਜੇਪੀ (ਆਰਵੀ) ਮੁਖੀ ਚਿਰਾਗ ਪਾਸਵਾਨ, ਆਰਐਲਐਮ ਮੁਖੀ ਉਪੇਂਦਰ ਕੁਸ਼ਵਾਹਾ ਅਤੇ ਹੋਰਾਂ ਨੇ ਪਟਨਾ ਵਿਚ ਐਨਡੀਏ ਦਾ 'ਸੰਕਲਪ ਪੱਤਰ' ਜਾਰੀ ਕੀਤਾ।
ਇਸ ਮੌਕੇ ਬਿਹਾਰ ਦੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਕਿਹਾ, "ਅਤਿ ਪਛੜੇ ਵਰਗਾਂ ਦਾ ਵਿੱਤੀ ਅਤੇ ਸਮਾਜਿਕ ਸਸ਼ਕਤੀਕਰਨ ਬਹੁਤ ਮਹੱਤਵਪੂਰਨ ਹੈ। ਅਤਿ ਪਛੜੇ ਵਰਗਾਂ ਦੀਆਂ ਵੱਖ-ਵੱਖ ਸ਼੍ਰੇਣੀਆਂ ਨੂੰ 10 ਲੱਖ ਰੁਪਏ ਦੀ ਵਿੱਤੀ ਮਦਦ ਦਿੱਤੀ ਜਾਵੇਗੀ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਸੁਪਰੀਮ ਕੋਰਟ ਦੇ ਇਕ ਸੇਵਾਮੁਕਤ ਜੱਜ ਦੀ ਪ੍ਰਧਾਨਗੀ ਹੇਠ, ਅਸੀਂ ਇਕ ਉੱਚ-ਪੱਧਰੀ ਕਮੇਟੀ ਬਣਾਵਾਂਗੇ ਜੋ ਅਤਿ ਪਛੜੇ ਵਰਗਾਂ ਅਧੀਨ ਵੱਖ-ਵੱਖ ਭਾਈਚਾਰਿਆਂ ਦੀਆਂ ਸਮਾਜਿਕ ਅਤੇ ਵਿੱਤੀ ਸਥਿਤੀਆਂ ਦਾ ਮੁਲਾਂਕਣ ਕਰੇਗੀ ਅਤੇ ਇਨ੍ਹਾਂ ਭਾਈਚਾਰਿਆਂ ਦੇ ਵਿਕਾਸ ਲਈ ਸਰਕਾਰ ਨੂੰ ਸੁਝਾਅ ਦੇਵੇਗੀ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ