JALANDHAR WEATHER

ਮੁਹਾਲੀ : ਸੀ. ਆਈ. ਏ. ਸਟਾਫ਼ ਦੀ ਬਦਮਾਸ਼ਾਂ ਨਾਲ ਮੁਠਭੇੜ

ਖਰੜ, 10 ਨਵੰਬਰ (ਗੁਰਮੁਖ ਸਿੰਘ ਮਾਨ) - ਜ਼ਿਲ੍ਹਾ ਸੀ. ਆਈ. ਏ. ਸਟਾਫ਼ ਮੋਹਾਲੀ ਵਲੋਂ ਥਾਣਾ ਸਦਰ ਖਰੜ ਤਹਿਤ ਪੈਂਦੇ ਪਿੰਡ ਭੁਖੜੀ ਨਜ਼ਦੀਕ ਅੱਜ ਸਵੇਰੇ ਇਕ ਗੈਂਗਸਟਰ ਨਾਲ ਮੁਕਾਬਲਾ ਕੀਤਾ ਗਿਆ, ਜਿਸ ਦੌਰਾਨ ਬਦਮਾਸ਼ ਦੀ ਲੱਤ ਵਿਚ ਗੋਲੀਆਂ ਲੱਗੀਆਂ, ਜੋ ਮੋਹਾਲੀ ਦੇ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ। ਮੋਹਾਲੀ ਦੇ ਐਸ.ਐਸ.ਪੀ.ਹਰਮਨਦੀਪ ਸਿੰਘ ਹੰਸ ਅਤੇ ਹੋਰ ਅਧਿਕਾਰੀਆਂ ਨੇ ਮੌਕੇ ’ਤੇ ਜਾ ਕੇ ਜਾਇਜ਼ਾ ਲਿਆ ਤੇ ਉਨ੍ਹਾਂ ਜ਼ਖ਼ਮੀ ਗੈਂਗਸਟਰ ਦੀ ਪਛਾਣ ਰਣਵੀਰ ਸਿੰਘ ਉਰਫ਼ ਰਾਣਾ ਵਜੋਂ ਹੋਈ ਹੈ, ਜੋ ਪਹਿਲਾਂ ਹੀ ਲੋੜੀਂਦਾ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ