JALANDHAR WEATHER

ਰਾਸ਼ਟਰੀ ਰਾਜਧਾਨੀ ’ਚ ਵਧ ਰਹੇ ਪ੍ਰਦੂਸ਼ਣ ਨੇ ਵਧਾਈ ਚਿੰਤਾ

ਨਵੀਂ ਦਿੱਲੀ, 20 ਨਵੰਬਰ - ਦਿੱਲੀ ਵਿਚ ਹਵਾ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਚਿੰਤਾਜਨਕ ਪੱਧਰ 'ਤੇ ਪਹੁੰਚ ਗਿਆ ਹੈ। ਅੱਜ ਸਵੇਰੇ ਰਾਜਧਾਨੀ ਦੇ ਕਈ ਇਲਾਕਿਆਂ ਵਿਚ ਸੰਘਣੇ ਤੇ ਜ਼ਹਿਰੀਲੇ ਧੂੰਏਂ ਨੇ ਬੱਦਲ ਦਿਖਾਈ ਦਿੱਤੇ। ਕਈ ਇਲਾਕਿਆਂ ਵਿਚ ਹਵਾ ਗੁਣਵੱਤਾ ਸੂਚਾਂਕ 400 ਤੋਂ ਉੱਪਰ ਦਰਜ ਕੀਤਾ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ ਆਨੰਦ ਵਿਹਾਰ ਵਿਚ ਹਵਾ ਗੁਣਵੱਤਾ ਸੂਚਾਂਕ 416, ਅਸ਼ੋਕ ਵਿਹਾਰ ਵਿਚ 443, ਆਯਾ ਨਗਰ ਵਿਚ 332, ਬਵਾਨਾ ਵਿਚ 437, ਬੁਰਾੜੀ ਵਿਚ 418, ਦਵਾਰਕਾ ਵਿਚ 414 ਅਤੇ ਜਹਾਂਗੀਰਪੁਰੀ ਵਿਚ 451 ਦਰਜ ਕੀਤਾ ਗਿਆ।


ਅੱਜ ਸਵੇਰੇ ਰਾਜਧਾਨੀ ਦੇ ਇੰਡੀਆ ਗੇਟ ਖੇਤਰ ਦੇ ਆਲੇ-ਦੁਆਲੇ ਸੰਘਣਾ ਤੇ ਜ਼ਹਿਰੀਲੀ ਧੂੰਆਂ ਛਾਇਆ ਰਿਹਾ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅਨੁਸਾਰ ਹਵਾ ਗੁਣਵੱਤਾ ਸੂਚਾਂਕ 400 ਦਰਜ ਕੀਤਾ ਗਿਆ, ਜੋ ਕਿ "ਬਹੁਤ ਮਾੜੀ" ਸ਼੍ਰੇਣੀ ਵਿਚ ਆਉਂਦਾ ਹੈ। ਦਿੱਲੀ ਵਿਚ ਵਧ ਰਹੇ ਪ੍ਰਦੂਸ਼ਣ ਬਾਰੇ ਇਕ ਔਰਤ ਨੇ ਕਿਹਾ ਕਿ ਪ੍ਰਦੂਸ਼ਣ ਇੰਨਾ ਗੰਭੀਰ ਹੈ ਕਿ ਸਾਹ ਲੈਣਾ ਮੁਸ਼ਕਿਲ ਹੈ। ਸਾਨੂੰ ਮਾਸਕ ਪਹਿਨਣੇ ਪੈਂਦੇ ਹਨ ਅਤੇ ਹਵਾ ਗੁਣਵੱਤਾ ਸੂਚਾਂਕ ਵੀ ਬਹੁਤ ਜ਼ਿਆਦਾ ਹੈ। ਅਸੀਂ ਬਾਹਰ ਜਾਣ ਤੋਂ ਬਚ ਰਹੇ ਹਾਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ