ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵਿੱਦਿਆ, ਖੇਡਾਂ ਦੇ ਖੇਤਰ 'ਚ ਮਾਰ ਰਹੇ ਨੇ ਮੱਲਾਂ : ਵਿਧਾਇਕ ਪੰਡੋਰੀ
ਮਹਿਲ ਕਲਾਂ, 30 ਨਵੰਬਰ ( ਅਵਤਾਰ ਸਿੰਘ ਅਣਖੀ)-ਜਿਲ਼ਾ ਸਿੱਖਿਆ ਅਫਸਰ (ਸ) ਸੁਨੀਤਇੰਦਰ ਸਿੰਘ ਦੇ ਦਿਸ਼ਾ ਨਿਰਦੇਸ਼ ਨਿਰਦੇਸਾਂ ਤਹਿਤ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ( ਸ) ਬਰਜਿੰਦਰਪਾਲ ਸਿੰਘ ਦੀ ਗਤੀਸ਼ੀਲ ਅਗਵਾਈ ਹੇਠ ਸਰਕਾਰੀ ਪ੍ਰਇਮਰੀ, ਹਾਈ ਸਕੂਲ ਦੀ ਸਾਂਝੀ ਪੇਸ਼ਕਾਰੀ ਨਾਲ ਸਾਲਾਨਾ ਇਨਾਮ ਵੰਡ ਸਮਾਗਮ ਬਾਲ ਉਤਸਵ-25 ਧੂਮਧਾਮ ਨਾਲ ਮਨਾਇਆ ਗਿਆ। ਜਿਸ ਦਾ ਉਦਘਾਟਨ ਮੁੱਖ ਮਹਿਮਾਨ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਮੁਹਤਬਰਾਂ ਦੀ ਹਾਜ਼ਰੀ 'ਚ ਕੀਤਾ। ਉਨ੍ਹਾਂ ਪ੍ਰਬੰਧਕਾਂ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆ ਕਿਹਾ ਕਿ ਸੂਬਾ ਸਰਕਾਰ, ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਸਰਬ ਪੱਖੀ ਵਿਕਾਸ ਲਈ ਕੀਤੇ ਯਤਨਾ ਸਦਕਾ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵਿਦਿਆ, ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰ ਰਹੇ ਹਨ, ਜੋ ਬੇਹੱਦ ਖੁਸ਼ੀ ਦੀ ਗੱਲ ਹੈ।
ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਕੀਰਤਨ ਨਾਲ ਹੋਈ । ਇਸ ਤੋਂ ਉਪਰੰਤ ਵਿਦਿਆਰਥੀਆਂ ਵੱਲੋਂ ਗਰੁੱਪ ਡਾਂਸ, ਕੋਰੀਓਗ੍ਰਾਫੀ, ਮਾਈਮ, ਭੰਗੜਾ ਅਤੇ ਗਿੱਧੇ ਨੇ ਦਰਸ਼ਕਾਂ ਦਾ ਖੂਬ ਮੰਨੋਰੰਜਨ ਕੀਤਾ। ਹੈੱਡਮਾਸਟਰ ਕੁਲਦੀਪ ਸਿੰਘ ਕਮਲ ਨੇ ਦੱਸਿਆ ਕਿ ਇਸ ਵਾਰ ਨਿਵੇਕਲੀ ਪਹਿਲ ਕਦਮੀ ਨਾਲ ਪਾ੍ਇਮਰੀ ਸਕੂਲ ਨਾਲ ਸਾਂਝੇ ਤੌਰ ਉਤੇ ਇਕ ਸਮਾਗਮ ਕੀਤਾ ਗਿਆ ਹੈ। ਜਿਸ ਵਿਚ ਉਚੇਚੇ ਤੌਰ ਉਤੇ ਪਹੁੰਚੇ ਸੂਫੀ ਪੰਜਾਬੀ ਗਾਇਕ ਸਾਈਂ ਸੁਲਤਾਨ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਦੇ ਨਾਲ ਹੀ ਸਕੂਲ ਨਾਲ ਜੁੜੇ ਸਮਾਜ ਸੇਵੀ, ਐਨ ਆਰ ਆਈ, ਸਕੂਲ ਕਮੇਟੀ ਅਤੇ ਸਮੁੱਚੀ ਪੰਚਾਇਤ ਨੂੰ ਸਨਮਾਨਿਤ ਕੀਤਾ ਗਿਆ। ਪਿ੍ੰਸੀਪਲ ਹਰੀਸ ਬਾਂਸਲ, ਬੀ ਐਨ ਓ ਸੁਰੇਸਟਾ ਰਾਣੀ, ਪਿ੍ੰਸੀਪਲ ਸੰਜੈ ਸਿੰਗਲਾ, ਪਿ੍ੰਸੀਪਲ ਰਾਜਿੰਦਰਪਾਲ ਸਿੰਘ, ਹੈੱਡ ਮਾਸਟਰ ਭੁਪਿੰਦਰ ਸਿੰਘ, ਭਾਈ ਬਹਾਦਰ ਸਿੰਘ ਘਨੌਰੀ ਨੇ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਭੇਟ ਕਰਦਿਆਂ ਭਵਿੱਖ ਵਿਚ ਵਧੇਰੇ ਲਗਨ ਮਿਹਨਤ ਨਾਲ ਬੁਲੰਦੀਆਂ ਨੂੰ ਸਰ ਕਰਨ ਲਈ ਉਤਸ਼ਾਹਿਤ ਕੀਤਾ। ਸਰਪੰਚ ਹਰਪਾਲ ਸਿੰਘ, ਹੈੱਡ ਟੀਚਰ ਸਤਬੀਰ ਕੌਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਚੇਅਰਮੈਨ ਰਕੇਸ ਕੁਮਾਰ, ਜਗਸੀਰ ਸਿੰਘ, ਸੂਬੇਦਾਰ ਜਗਤਾਰ ਸਿੰਘ, ਸੂਬੇਦਾਰ ਮੇਜਰ ਗੁਰਜੰਟ ਸਿੰਘ, ਹਰਜੀਤ ਸਿੰਘ ਕੈਨੇਡਾ, ਭਾਈ ਜਗਸੀਰ ਸਿੰਘ ਖ਼ਾਲਸਾ, ਬਲਜੀਤ ਸਿੰਘ ਕੁਤਬਾ, ਪੀ.ਏ ਬਿੰਦਰ ਸਿੰਘ ਖ਼ਾਲਸਾ, ਗੁਰੀ ਔਲਖ ਆੜੵਤੀਆ, ਜੱਸਾ ਕੈਨੇਡਾ, ਪ੍ਧਾਨ ਅਵਤਾਰ ਸਿੰਘ, ਜੇ ਈ ਬਲਰਾਜ ਸਿੰਘ, ਆਤਮਾ ਸਿੰਘ ਫੌਜੀ, ਤਰਸੇਮ ਸਿੰਘ ਪਲੰਬਰ, ਸਿੰਦਰ ਸਿੰਘ ਪ੍ਧਾਨ, ਬਲੌਰ ਸਿੰਘ ਪ੍ਧਾਨ ਅਤੇ ਸਮੂਹ ਸਟਾਫ ਮੈਂਬਰ,ਮੁਹਤਬਰ ਹਾਜ਼ਰ ਸਨ।
;
;
;
;
;
;
;
;