JALANDHAR WEATHER

ਸਰਕਾਰ ਨੂੰ ਦੱਸਣਾ ਚਾਹੀਦੈ ਕਿ ਕਿਉਂ ਰੱਦ ਹੋ ਰਹੀਆਂ ਹਨ ਇੰਡੀਗੋ ਦੀਆਂ ਉਡਾਣਾਂ- ਰਾਜਾ ਵੜਿੰਗ

 ਚੰਡੀਗੜ੍ਹ, 6 ਦਸੰਬਰ (ਏ.ਐਨ.ਆਈ.) -ਇੰਡੀਗੋ ਦੀਆਂ ਉਡਾਣਾਂ ਰੱਦ ਹੋਣ 'ਤੇ ਸੂਬਾ ਕਾਂਗਰਸ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ, "ਪਹਿਲਾਂ ਇਹ ਸਮਝਾਇਆ ਜਾਣਾ ਚਾਹੀਦਾ ਹੈ ਕਿ ਇਹ ਉਡਾਣਾਂ ਰੱਦ ਕਿਉਂ ਹੋਈਆਂ? ਹਜ਼ਾਰਾਂ ਉਡਾਣਾਂ ਦਾ ਕੋਈ ਮਤਲਬ ਹੈ, ਇਹ ਇਕ ਵੱਡੀ ਗਲਤੀ ਹੈ।

ਕਾਂਗਰਸ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਹਵਾਬਾਜ਼ੀ ਮੰਤਰਾਲੇ ਕੋਲ ਅੱਜ ਕੁਝ ਨਹੀਂ ਹੈ। ਟਾਟਾ ਅੱਜ ਵਿਸਤਾਰਾ ਨਾਲ ਏਅਰ ਇੰਡੀਆ ਚਲਾਉਂਦਾ ਹੈ। ਏਟੀਆਰ ਦੇ ਚਾਲਕ ਦਲ ਦੇ ਮੈਂਬਰਾਂ, ਜਿਨ੍ਹਾਂ ਕੋਲ ਸਿਰਫ਼ 20 ਜਹਾਜ਼ਾਂ ਦਾ ਬੇੜਾ ਹੈ, ਨੂੰ 40,000 ਰੁਪਏ ਮਿਲ ਰਹੇ ਹਨ, 12 ਜਹਾਜ਼ ਬੰਦ ਪਏ ਹਨ, ਸਰਕਾਰ ਤੋਂ ਇਸ ਬਾਰੇ ਪੁੱਛਿਆ ਜਾਣਾ ਚਾਹੀਦਾ ਹੈ।"

ਜਿਕਰਯੋਗ ਹੈ ਪਿਛਲੇ ਕਈ ਦਿਨਾਂ ਤੋਂ ਏਅਰ ਇੰਡੀਗੋ ਦੀਆਂ ਉਡਾਣਾਂ ਰੱਦ ਹੋਣ ਕਾਰਨ ਮੁਸਾਫਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਸ਼ ਦੇ ਕਈ ਹਵਾਈ ਅੱਡਿਆਂ ਉਤੇ ਮੁਸਾਫਰ ਖੱਜਲ ਹੋ ਰਹੇ ਹਨ।

 

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ