ਭਾਰਤ ਖ਼ਿਲਾਫ਼ ਤੀਜੇ ਵਨਡੇ 'ਚ ਦੱਖਣੀ ਅਫ਼ਰੀਕਾ ਦੀ ਪੂਰੀ ਟੀਮ 270 ਦੌੜਾਂ ਬਣਾ ਕੇ ਆਊਟ
ਵਿਸ਼ਾਖਾਪਟਨਮ (ਆਂਧਰਾ ਪ੍ਰਦੇਸ਼), 6 ਦਸੰਬਰ - ਭਾਰਤ ਅਤੇ ਦੱਖਣੀ ਅਫ਼ਰੀਕਾ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਤੀਜਾ ਇਕ-ਦਿਨਾਂ ਮੈਚ ਵਿਸ਼ਾਖਾਪਟਨਮ ਵਿਖੇ ਖੇਡਿਆ ਜਾ ਰਿਹਾ ਹੈ। ਟਾਸ ਜਿੱਤ ਕੇ ਭਾਰਤੀ ਟੀਮ ਦੇ ਕਪਤਾਨ ਕੇ.ਐਲ.ਰਾਹੁਲ ਨੇ ਦੱਖਣੀ ਅਫ਼ਰੀਕਾ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਤੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਦੱਖਣੀ ਅਫ਼ਰੀਕਾ ਦੀ ਪੂਰੀ ਟੀਮ 47.5 ਓਵਰਾਂ ਵਿਚ 270 ਦੌੜਾਂ ਬਣਾ ਕੇ ਆਊਟ ਹੋ ਗਈ।
ਦੱਖਣੀ ਅਫ਼ਰੀਕਾ ਵਲੋਂ ਸਲਾਮੀ ਬੱਲੇਬਾਜ਼ ਕਵਿੰਟਨ ਡੀਕਾਕ ਨੇ ਸ਼ਾਨਦਾਰ ਬੱਲਬੇਬਾਜ਼ੀ ਕਰਦਿਆਂ 106 (89 ਗੇਂਦਾਂ) ਦੌੜਾਂ ਬਣਾਈਆਂ ਜਦਕਿ ਕਪਤਾਨ ਟੇਂਬਾ ਬਾਵੁਮਾ ਨੇ 48 (67 ਗੇਂਦਾਂ) ਦੌੜਾਂ ਬਣਾਈਆਂ। ਭਾਰਤ ਵਲੋਂ ਸਪਿੰਨ ਗੇਂਦਬਾਜ਼ ਕੁਲਦੀਪ ਯਾਦਵ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 10 ਓਵਰਾਂ 'ਚ 41 ਗੇਂਦਾਂ ਦੇ ਕੇ 4 ਅਤੇ ਪ੍ਰਸਿੱਧ ਕ੍ਰਿਸ਼ਨਾ ਨੇ ਵੀ 9.5 ਓਵਰਾਂ ਵਿਚ 67 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ। ਤਿੰਨ ਮੈਚਾਂ ਦੀ ਲੜੀ ਦਾ 1-1 ਮੈਚ ਜਿੱਤ ਕੇ ਦੋਵੇਂ ਟੀਮਾਂ ਬਰਾਬਰ ਹਨ ਤੇ ਅੱਜ ਦਾ ਮੈਚ ਜਿੱਤ ਕੇ ਦੋਵਾਂ ਟੀਮਾਂ ਦੀ ਨਜ਼ਰ ਲੜੀ ਉੱਪਰ ਕਬਜ਼ਾ ਕਰਨ ''ਤੇ ਹੋਵੇਗੀ। ਦੱਸ ਦਈਏ ਕਿ 20 ਮੈਚਾਂ ਵਿਚ ਟਾਸ ਹਾਰਨ ਤੋਂ ਬਾਅਦ ਭਾਰਤੀ ਟੀਮ ਅੱਜ ਟਾਸ ਜਿੱਤੀ ਹੈ।
;
;
;
;
;
;
;
;