JALANDHAR WEATHER

ਖੇਤਾਂ 'ਚ ਲੜਕੀ ਦੀ ਮਿਲੀ ਲਾਸ਼

ਕੋਟ ਈਸੇ ਖਾਂ (ਮੋਗਾ), 12 ਦਸੰਬਰ (ਗੁਰਮੀਤ ਸਿੰਘ ਖ਼ਾਲਸਾ) - ਜ਼ਿਲਾ ਮੋਗਾ ਦੇ ਪਿੰਡ ਲੁਹਾਰਾ ਨਜ਼ਦੀਕ ਮੇਨ ਰੋਡ ਮੁੱਖ ਮਾਰਗ ਦੇ ਨਾਲ ਲੱਗਦੇ ਖੇਤਾਂ ਵਿਚੋਂ ਇੱਕ ਲੜਕੀ ਦੀ ਲਾਸ਼ ਮਿਲਣ 'ਤੇ ਸਨਸਨੀ ਫੈਲ ਗਈ। ਦੁਪਹਿਰ ਮੌਕੇ ਲਾਸ਼ ਮਿਲਣ ਦੀ ਨੇੜਲੇ ਲੋਕਾਂ ਨੂੰ ਜਾਣਕਾਰੀ ਮਿਲਦਿਆਂ ਉਥੇ ਵੱਡਾ ਇੱਕਠ ਹੋ ਗਿਆ। ਮੌਕੇ 'ਤੇ ਹੀ ਥਾਣਾ ਮੁਖੀ ਜਨਕ ਰਾਜ ਵੱਲੋਂ ਪੁੱਜ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ । ਦੱਸਣਾ ਬਣਦਾ ਹੈ ਕਿ ਲੜਕੀ ਦਾ ਪਿਤਾ ਨੇੜਲੇ ਭੱਠੇ 'ਤੇ ਕੰਮ ਕਰਦਾ ਹੈ ਅਤੇ ਦੋ ਤਿੰਨ ਦਿਨ ਪਹਿਲਾਂ ਤੋਂ ਲੜਕੀ ਗੁੰਮ ਸੀ ਤੇ ਪਰਿਵਾਰ ਵਲੋਂ ਭਾਲ ਕੀਤੀ ਜਾ ਰਹੀ ਸੀ। ਲੜਕੀ ਦੀ ਲਾਸ਼ ਵੀ ਇਸੇ ਭੱਠੇ ਤੋਂ ਕੁੱਝ ਦੂਰੀ 'ਤੇ ਖੇਤਾਂ ਵਿੱਚੋਂ ਮਿਲੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ