ਠੀਕਰੀਵਾਲਾ ਜ਼ੋਨ ਤੋਂ 'ਆਪ' ਦੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰਾਂ ਅਤੇ ਲੋਹੀਆਂ ਵਿਖੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਨੇ ਪਾਈ ਵੋਟ
ਟੱਲੇਵਾਲ (ਬਰਨਾਲਾ)/ ਲੋਹੀਆਂ ਖ਼ਾਸ (ਜਲੰਧਰ), 14 ਦਸੰਬਰ (ਸੋਨੀ ਚੀਮਾ/ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖ਼ਾਲਸਾ) - ਜ਼ਿਲ੍ਹਾ ਬਰਨਾਲਾ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਠੀਕਰੀਵਾਲਾ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਜਗਸੀਰ ਸਿੰਘ ਚੀਮਾ , ਸ੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਉਮੀਦਵਾਰ ਸਾਬਕਾ ਸਰਪੰਚ ਮਹਿੰਦਰ ਸਿੰਘ, ਜ਼ਿਲ੍ਹਾ ਪ੍ਰੀਸ਼ਦ ਜ਼ੋਨ ਗਹਿਲ ਤੋ ਕਾਂਗਰਸ ਉਮੀਦਵਾਰ ਰਜਿੰਦਰ ਰਿੰਕੂ, ਠੀਕਰੀਵਾਲਾ ਜ਼ੋਨ ਤੋਂ ਹੰਸਰਾਜ ਸਿੰਘ ਚੀਮਾ ਨੇ ਪਰਿਵਾਰ ਸਮੇਤ ਆਪਣੀ ਵੋਟ ਦਾ ਇਸਤੇਮਾਲ ਕੀਤਾ। ਇਸ ਤੋਂ ਇਲਾਵਾ ਲੋਹੀਆਂ ਦੇ ਪਿੰਡ ਯੂਸਫਪੁਰ ਦਾਰੇਵਾਲ ਵਿਖੇ ਪੋਲਿੰਗ ਬੂਥ 'ਤੇ ਜ਼ਿਲ੍ਹਾ ਪ੍ਰੀਸ਼ਦ ਲਈ ਉਮੀਦਵਾਰ ਐਡਵੋਕੇਟ ਨਵਨੀਤ ਕੌਰ ਮਰੋਕ ਨੇ ਆਪਣੇ ਪਤੀ ਅਤੇ ਪਿੰਡ ਦੇ ਸਰਪੰਚ ਸਰਬਜੀਤ ਸਿੰਘ ਸਾਬੀ ਮਰੋਕ ਸਮੇਤ ਹੋਰ ਸਾਥੀਆਂ ਨਾਲ ਆਪਣੀ ਵੋਟ ਪਾ ਕੇ ਵੋਟਾਂ ਦੇ ਕੰਮ ਦੀ ਸ਼ੁਰੂਆਤ ਕੀਤੀ ਹੈ।
;
;
;
;
;
;
;
;