ਸਾਬਕਾ ਮੰਤਰੀ ਵਿਰਸਾ ਸਿੰਘ ਵਲਟੋਹਾ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ’ਚ ਨਿਭਾਈ ਧਾਰਮਿਕ ਸੇਵਾ
ਤਲਵੰਡੀ ਸਾਬੋ/ ਸੀਂਗੋ ਮੰਡੀ (ਬਠਿੰਡਾ), 14 ਦਸੰਬਰ (ਲਕਵਿੰਦਰ ਸ਼ਰਮਾ/ਰਣਜੀਤ ਸਿੰਘ ਰਾਜੂ)- ਸ਼੍ਰੋਮਣੀ ਅਕਾਲੀ ਦਲ ਵਿਚ ਮੁੜ ਤੋਂ ਸ਼ਾਮਿਲ ਹੋਣ ਲਈ ਬਰਖਾਸਤ ਕੀਤੇ ਅਕਾਲੀ ਦਲ ਦੇ ਸਾਬਕਾ ਮੰਤਰੀ ਵਿਰਸਾ ਸਿੰਘ ਵਲਟੋਹਾ ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਲਾਈ ਗਈ ਧਾਰਮਿਕ ਸੇਵਾ ਤੇ ਤਨਖਾਹ ਨੂੰ ਸਿੱਖ ਧਰਮ ਦੇ ਚੌਥੇ ਤਖਤ ਸ੍ਰੀ ਦਮਦਮਾ ਸਾਹਿਬ ’ਤੇ ਪਹੁੰਚ ਕੇ ਸ਼ਰਧਾ ਪੂਰਵਕ ਕੀਤੀ ਇਸ ਮੌਕੇ ਉਨ੍ਹਾਂ ਨੇ ਲੰਗਰ ਹਾਲ ਦੇ ਭਾਂਡੇ ਸਾਫ਼ ਕਰਨ ਦੇ ਨਾਲ ਸੰਗਤ ਦੇ ਜੁੱਤੇ ਵੀ ਸਾਫ਼ ਕੀਤੇ। ਇਸ ਮੌਕੇ ਉਨ੍ਹਾਂ ਗੱਲਬਾਤ ਕਰਦਿਆਂ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲਾਈ ਗਈ ਸੇਵਾ ਅੱਜ ਉਨ੍ਹਾਂ ਨੇ ਬਾਖੂਬੀ ਨਿਭਾਈ ਹੈ ਤੇ ਸੇਵਾ ਤੇ ਸਿਮਰਨ ਭਾਗਾਂ ਵਾਲੇ ਲੋਕਾਂ ਨੂੰ ਹੀ ਮਿਲਦਾ ਹੈ, ਜਦੋਂ ਉਨ੍ਹਾਂ ਨੂੰ ਰਾਜਨੀਤਕ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਟਾਲ ਦਿੱਤਾ।
;
;
;
;
;
;
;
;