ਸੰਗਰੂਰ ਵਿਚ ਸਵੇਰੇ 10 ਵਜੇ ਤਕ 07.02 ਫ਼ੀਸਦੀ ਅਤੇ ਹਰਸਾ ਛੀਨਾ/ਚੋਗਾਵਾਂ ਵਿਚ 6 ਫ਼ੀਸਦੀ ਵੋਟਿੰਗ
ਸੰਗਰੂਰ/ਹਰਸਾ ਛੀਨਾ (ਅੰਮ੍ਰਿਤਸਰ), 14 ਦਸੰਬਰ (ਧੀਰਜ ਪਿਸੋਰੀਆ/ਕੜਿਆਲ) ਜ਼ਿਲ੍ਹਾ ਸੰਗਰੂਰ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਸੰਬੰਧੀ ਸਵੇਰੇ 10 ਵਜੇ ਤਕ 07.02 ਫ਼ੀਸਦੀ ਵੋਟਿੰਗ ਹੋਈ ਹੈ।
ਇਸ ਤੋਂ ਇਲਾਵਾ ਜ਼ਿਲ੍ਹਾ ਅੰਮ੍ਰਿਤਸਰ ਦੀਆਂ ਦੋ ਸਰਹੱਦੀ ਬਲਾਕ ਸੰਮਤੀਆਂ ਹਰਸਾ ਛੀਨਾ ਅਤੇ ਚੌਗਾਵਾਂ ਲਈ ਅੱਜ ਹੋ ਰਹੀ ਵੋਟਿੰਗ ਵਿਚ ਵੋਟਰਾਂ ਦਾ ਉਤਸ਼ਾਹ ਮੱਠਾ ਦਿਖਾਈ ਦੇ ਰਿਹਾ ਹੈ ਅਤੇ ਅੱਜ ਸਵੇਰ ਤੋਂ ਹੀ ਪੋਲਿੰਗ ਦੀ ਰਫ਼ਤਾਰ ਸੁਸਤ ਰਹੀ। ਇਸ ਸਬੰਧੀ ਜਸਬੀਰ ਸਿੰਘ ਚੋਣ ਕਾਨੂੰਗੋ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਸੰਮਤੀ ਚੋਗਾਵਾਂ ਅਤੇ ਹਰਸਾ ਛੀਨਾ ਲਈ ਸਵੇਰੇ 10 ਵਜੇ ਤੱਕ ਸਿਰਫ 6 ਫ਼ੀਸਦੀ ਹੀ ਵੋਟਿੰਗ ਹੋਈ ਹੈ।
;
;
;
;
;
;
;
;