ਰਾਜਾਸਾਂਸੀ ਦੇ ਨੇੜਲੇ ਖੇਤਰ ਚ ਅਮਨ ਅਮਾਨ ਨਾਲ ਰਹੀਆਂ ਵੋਟਾਂ
ਰਾਜਾਸਾਂਸੀ, 14 ਦਸੰਬਰ (ਹਰਦੀਪ ਸਿੰਘ ਖੀਵਾ) ਰਾਜਾਸਾਂਸੀ ਦੇ ਨੇੜਲੇ ਖੇਤਰ ਬਲਾਕ ਹਰਸ਼ਾ ਤੇ ਬਲਾਕ ਵੇਰਕਾ ਦੇ ਪਿੰਡਾਂ ਚ ਅਮਨ ਅਮਾਨ ਨਾਲ ਵੋਟਾਂ ਨੇਪਰੇ ਚੜੀਆਂ। ਵੱਖ ਵੱਖ ਪਿੰਡਾਂ ਚ ਵਡਾਲਾ, ਸੈਦਪੁਰ, ਤੋਲਾਨੰਗਲ, ਝੰਜੋਟੀ, ਅਦਲੀਵਾਲਾ, ਰਾਣੇਵਾਲੀ, ਲਦੇਹ, ਬੂਆਨੰਗਲੀ, ਮੁਗਲਾਣੀ ਕੋਟ, ਤੇ ਬਲਾਕ ਵੇਰਕਾ ਦੇ ਲੁਹਾਰਕਾ ਕਲਾਂ ਤੇ ਖੁਰਦ, ਮੁਰਾਦਪੁਰ, ਰਾਮਪੁਰ, ਮੀਰਾਂਕੋਟ, ਕੰਬੋਅ, ਹੇਰ, ਖੈਰਾਂਬਾਦ, ਬੱਲ ਸਚੰਦਰ ਸਮੇਤ ਹੋਰਨਾਂ ਬੂਥਾਂ ਤੇ ਦੌਰਾ ਕਰਨ ਤੇ ਵੇਖਿਆ ਗਿਆ ਕਿ ਇਹਨਾਂ ਜਿਲ੍ਹਾ ਪੀ੍ਸ਼ਦ ਤੇ ਬਲਾਕ ਸੰਮਤੀ ਚੋਣਾਂ ਵਿੱਚ ਚੋਣਾਂ ਨੂੰ ਲੈ ਕੇ ਕੀ ਬੂਥਾਂ ਤੇ ਵੋਟਰਾਂ ਦਾ ਬਿਲਕੁਲ ਉਤਸ਼ਾਹ ਨਹੀਂ ਸੀ ਪਰੰਤੂ ਕਈ ਬੂਥਾਂ ਤੇ ਪਿੰਡ ਪੱਧਰ ਵੱਡੇ ਮੁਕਾਬਲੇ ਵਿਖਾਈ ਜਿੱਥੇ ਕਿ ਲੰਮੀਆਂ ਕਤਾਰਾਂ ਵੀ ਨਜ਼ਰ ਆਈਆਂ।
ਇਸ ਸਬੰਧੀ ਡੀ ਐਸ ਪੀ ਅਟਾਰੀ ਸ੍ ਯਾਦਵਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਦੋਵੇਂ ਬਲਾਕਾਂ ਵਿੱਚ ਅਮਨ ਅਮਾਨ ਨਾਲ ਵੋਟਾਂ ਨੇਪਰੇ ਚੜੀਆਂ ਹਨ ਉਹਨਾਂ ਕਿਹਾ ਕਿ ਬਲਾਕ ਵੇਰਕਾ 61 ਬਲਾਕ ਅਟਾਰੀ ਦੇ 73 ਬੂਥਾਂ ਤੇ ਅਮਾਨ ਅਮਾਨ ਤੇ ਸਾਂਤੀ ਪੂਰਵਕ ਚੋਣਾਂ ਨੇਪਰੇ ਚੜੀਆਂ ਹਨ। ਉਹਨਾਂ ਕਿਹਾ ਕਿ ਸਾਰੀਆਂ ਪਾਰਟੀਆਂ ਦੇ ਵਰਕਰ ਇਕੱਠੇ ਬੈਠੇ ਨਜ਼ਰ ਆਏ ਸਨ |
;
;
;
;
;
;
;
;