ਪੰਚਾਇਤ ਸੰਮਤੀ ਲੰਬੀ: ਸ਼੍ਰੋਮਣੀ ਅਕਾਲੀ ਦਲ ਲੰਬੀ ਹਲਕੇ ‘ਚ ਮੁੜ ਚੜ੍ਹਤ ਵੱਲ
-ਚੌਥੇ ਰਾਉਂਡ ‘ਚ ਅਕਾਲੀ ਦਲ 14 ਜ਼ੋਨਾਂ ‘ਚ 12 ਵਿਚ ਅੱਗੇ, 'ਆਪ' ਨੂੰ ਸਿਰਫ ਦੋ ‘ਤੇ ਬੜ੍ਹਤ
ਮੰਡੀ ਕਿੱਲਿਆਂਵਾਲੀ, 17 ਦਸੰਬਰ (ਇਕਬਾਲ ਸਿੰਘ ਸ਼ਾਂਤ)-ਪੰਚਾਇਤ ਸੰਮਤੀ ਲੰਬੀ ਦੇ ਪਹਿਲੇ 14 ਜੋਨਾਂ ਵਿਚ ਚਾਰ ਰਾਉਂਡ ਦੇ ਚੋਣ ਨਤੀਜਿਆਂ ‘ਚ ਵੀਆਈਪੀ ਹਲਕੇ ਲੰਬੀ ਦੀ ਸਿਆਸੀ ਤਸਵੀਰ ਸਪੱਸ਼ਟ ਹੋਣੀ ਸ਼ੁਰੂ ਹੋ ਗਈ ਹੈ। ਸਭ ਤੋਂ ਮਾੜੀ ਕਾਰਗੁਜਾਰੀ ਦੇ ਨਾਲ ਸੱਤਾ ਪੱਖ ‘ਆਪ’ ਦੀ ਬੜ੍ਹਤ ਸਿਰਫ ਦੋ ਜੋਨਾਂ ਤੱਕ ਸਿਮਟ ਕੇ ਰਹੀ ਗਈ ਹੈ। ਜਦਕਿ ਸ਼੍ਰੋਮਣੀ ਅਕਾਲੀ ਦਲ ਨੇ 12 ਜੋਨਾਂ ਵਿਚ ਅੱਗੇ ਚੱਲ ਰਿਹਾ ਹੈ। ਕਾਂਗਰਸ ਲਈ ਨਤੀਜੇ ਨਿਰਾਸ਼ਾਜਨਕ ਝਲਕ ਰਹੇ ਹਨ। ਪੰਚਾਇਤ ਸੰਮਤੀ ਲੰਬੀ ਦੇ ਕੁੱਲ 25 ਜੋਨ ਹਨ, ਅਜੇ ਤੱਕ 14 ਜੋਨਾਂ ਦੀ ਗਿਣਤੀ ਚੱਲ ਰਹੀ ਹੈ। ਚੌਥੇ ਰਾਉਂਡ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਜੋਨ ਬਾਦਲ, ਥਰਾਜਵਾਲਾ, ਲਾਲਬਾਈ, ਹਾਕੂਵਾਲਾ, ਮਿੱਠੜੀ ਬੁੱਧਗਿਰ, ਕਿੱਲਿਆਂਵਾਲੀ, ਘੁਮਿਆਰਾ, ਭੀਟੀਵਾਲਾ, ਸਿੱਖਵਾਲਾ, ਆਧਨੀਆਂ, ਫਤਿਹਪੁਰ ਮਨੀਆਂ ਅਤੇ ਤਪਾਖੇੜਾ ਵਿਚ ਤੱਕੜੀ ਦਾ ਪੱਲੜਾ ਭਾਰੀ ਚੱਲ ਰਿਹਾ ਹੈ। ਸੱਤਾ ਪੱਖ ਆਪ ਨੂੰ ਸਿਰਫ ਜੋਨ ਮਹਿਣਾ ਅਤੇ ਚਨੂੰ ਵਿੱਚ ਬੜ੍ਹਤ ਮਿਲ ਸਕੀ ਹੈ। ਜੋਨ ਚਨੂੰ ‘ਚ ‘ਆਪ’ ਨੂੰ ਸਿਰਫ 102 ਵੋਟਾਂ ਦੀ ਬੜ੍ਹਤ ਹੈ, ਇੱਥੇ ਕਾਂਗਰਸ ਦੇ ਖਾਤੇ 489 ਵੋਟਾਂ ਪਈਆਂ ਹਨ।
ਲੰਬੀ ਹਲਕੇ ਦੇ ਹਾਈ-ਪ੍ਰੋਫਾਈਲ ਜੋਨ-4 ਬਾਦਲ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ 970 ਵੋਟਾਂ ਲੈ ਕੇ ਸਭ ਤੋਂ ਅਗਾਂਹ ਹੈ। ਇਥੇ ਅਜੇ ਤੱਕ ਕਾਂਗਰਸ ਦੇ ਖਾਤੇ 740 ਵੋਟਾਂ ਹਨ ਅਤੇ ਸੱਤਾ-ਪੱਖ ਆਪ ਨੂੰ ਸਿਰਫ 144 ਵੋਟਾਂ ਪਈਆਂ ਹਨ।ਜਿਕਰਯੋਗ ਹੈ ਕਿ 2022 ਵਿਚ ਜਿੱਤ ਦਰਜ ਕਰਨ ਮਗਰੋਂ ਆਮ ਆਦਮੀ ਪਾਰਟੀ ਦਾ ਲੰਬੀ ਹਲਕੇ ‘ਚ ਗ੍ਰਾਫ਼ ਲਗਾਤਾਰ ਡਿੱਗ ਰਿਹਾ ਹੈ। ਲੋਕ ਸਭਾ ਚੋਣਾਂ ਮੌਕੇ ਵੀ ਪਾਰਟੀ ਪ੍ਰਦਰ੍ਸ਼ਨ ਮਾੜਾ ਰਿਹਾ ਸੀ। ਜਦਕਿ ਚੋਣ ਰੁਝਾਨ ਤੋਂ ਸਪੱਸ਼ਟ ਹੈ ਕਿ ਸ਼੍ਰੋਮਣੀ ਅਕਾਲੀ ਦਲ ਹਲਕੇ ਅੰਦਰ ਪੁਰਾਣਾ ਵਕਾਰ ਮੁੜ ਕਾਇਮ ਕਰ ਰਿਹਾ ਹੈ। ਇਸਤੋਂ ਪਹਿਲਾਂ ਵੀ ਪੰਚਾਇਤ ਸੰਮਤੀ ਲੰਬੀ ਉੱਪਰ ਸ਼੍ਰੋਮਣੀ ਅਕਾਲੀ ਦਲ ਦਾ ਦਬਦਬਾ ਅਤੇ ਕਬਜ਼ਾ ਰਿਹਾ ਹੈ।
;
;
;
;
;
;
;
;