ਕਿਸੇ ਵੀ ਪਾਰਟੀ ਦਾ ਸਫਾਇਆ ਨਹੀ ਤੇ ਕਿਸੇ ਨੂੰ ਬਹੁਮਤ ਨਹੀਂ
ਮਾਛੀਵਾੜਾ ਸਾਹਿਬ, 17 ਦਸੰਬਰ (ਮਨੋਜ ਕੁਮਾਰ)-ਬਲਾਕ ਸੰਮਤੀ ਮਾਛੀਵਾੜਾ ਦੇ 16 ਵਿੱਚੋਂ 15 ਜ਼ੋਨਾਂ ਦੇ ਆਏ ਫੈਸਲਿਆ ਨੇ ਜਿੱਥੇ ਕਿਸੇ ਵੀ ਪਾਰਟੀ ਦਾ ਸਫ਼ਾਇਆ ਦੇਖਣ ਨੂੰ ਨਹੀ ਮਿਲਿਆ ਉੱਥੇ ਨਾਲ ਹੀ ਕਿਸੇ ਵੀ ਪਾਰਟੀ ਨੂੰ ਪੂਰਨ ਬਹੁੱਮਤ ਵੀ ਨਹੀ ਮਿਲਿਆ। ਕਿਉਂ ਕਿ ਇਹਨਾਂ ਨਤੀਜਿਆਂ ਵਿੱਚ ਆਪ ਨੇ 6 ਜ਼ੋਨਾਂ ਤੇ ਜਿੱਤ ਪੑਪਤ ਕੀਤੀ, ਸ਼ੋੑਮਣੀ ਅਕਾਲੀ ਦਲ ਵੀ 6 ਤੇ ਜੇਤੂ ਰਿਹਾ ਜਦੋ ਕਿ ਕਾਂਗਰਸ ਦੇ ਉਮੀਦਵਾਰ 3 ਜ਼ੋਨ ਅਤੇ ਭਾਜਪਾ ਨੇ ਇਸ ਵਾਰ ਪਹਿਲੀ ਵਾਰ ਖਾਤਾ ਖੋਲਦਿਆਂ 1 ਸੀਟ ਤੇ ਜਿੱਤ ਪੑਾਪਤ ਕੀਤੀ। ਹਾਲਕਿ ਇਸ ਜਿੱਤ ਦੇ ਜਸ਼ਨਾਂ ਤੋਂ ਬਾਦ ਬਲਾਕ ਸੰਮਤੀ ਦੇ ਚੇਅਰਮੈਨ ਤੇ ਵਾਇਸ ਚੇਅਰਮੈਨ ਦੀ ਚੋਣ ਵੀ ਬੜੀ ਦਿਲਚਸਪ ਰਹਿਣ ਵਾਲੀ ਹੈ ਕਿਉਂ ਕਿ ਜੇਕਰ ਹਰੇਕ ਉਮੀਦਵਾਰ ਆਪਣੀ ਵਫਾਦਾਰੀ ਤੇ ਕਾਇਮ ਰਹਿੰਦਾ ਹੈ ਤਾਂ ਆਪ ਲਈ ਇਹਨਾਂ ਦੋ ਅਹੁੱਦਿਆ ਤੇ ਪਹੁੰਚਣਾ ਨਾਮੁਮਕਿਨ ਹੋਵੇਗਾ ਕਿਉਂ ਕਿ ਜੇਕਰ ਸ਼ੑੋਮਣੀ ਅਕਾਲੀ ਦਲ ਇਸ ਵਿੱਚ ਮੋਹਰੀ ਰਹਿੰਦੀ ਹੈ ਤਾਂ ਕਾਂਗਰਸ ਦੀ ਮੱਦਦ ਤੋਂ ਬਿਨਾ ਅਜਿਹਾ ਸੰਭਵ ਨਹੀਂ ਹੋ ਸਕਦਾ।
;
;
;
;
;
;
;
;