ਸੰਗਤ ਬਲਾਕ ਸੰਮਤੀ ਦੀ ਵੋਟਿੰਗ ਦੀ ਗਿਣਤੀ ਦਾ ਕੰਮ ਅਮਨ ਸ਼ਾਂਤੀ ਨਾਲ ਚੜ੍ਹਿਆ ਨੇਪਰੇ
ਸੰਗਤ ਮੰਡੀ , 17 ਦਸੰਬਰ (ਦੀਪਕ ਸ਼ਰਮਾ)- ਅੱਜ ਪੂਰੇ ਪੰਜਾਬ ਦੇ ਅੰਦਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਹੋਈਆਂ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋਇਆ ਤਾਂ ਜ਼ਿਲ੍ਹਾ ਬਠਿੰਡਾ ਦੇ ਬਲਾਕ ਸੰਗਤ ਵਿਚ ਹੋਈ ਵੋਟਿੰਗ ਦੀ ਗਿਣਤੀ ਦਾ ਕੰਮ ਅਮਨ ਸ਼ਾਂਤੀ ਨਾਲ ਨੇਪਰੇ ਚੜ੍ਹ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਰਿਟਰਨਿੰਗ ਅਫ਼ਸਰ ਪੁਨੀਤ ਸ਼ਰਮਾ ਨੇ ਦੱਸਿਆ ਹੈ ਕਿ ਬਲਾਕ ਸੰਮਤੀ ਦੀਆਂ15 ਸੀਟਾਂ ਵਿਚੋਂ ਅਕਾਲੀ ਦਲ ਨੇ 10 ਸੀਟਾਂ ਜਿਤ ਕੇ ਬਹੁਮਤ ਹਾਸਿਲ ਜਦੋਂ ਕਿ 3 ਸੀਟਾਂ 'ਆਪ' ਅਤੇ ਇਕ-ਇਕ ਸੀਟ ਕਾਂਗਰਸ ਅਤੇ ਆਜ਼ਾਦ ਉਮੀਦਵਾਰ ਦੇ ਹਿੱਸੇ ਆਈ। ਜਦੋਂ ਕਿ 2 ਜ਼ਿਲ੍ਹਾ ਪ੍ਰੀਸ਼ਦ ਦੀਆਂ ਸੀਟਾਂ ਵੀ ਅਕਾਲੀ ਦਲ ਦੀ ਝੋਲੀ ਵਿਚ ਆਈਆਂ। ਇਸ ਮੌਕੇ ਅਕਾਲੀ ਦਲ ਦੇ ਜੇਤੂ ਉਮੀਦਵਾਰਾਂ ਵਿਚ ਬਹੁਤ ਖੁਸ਼ੀ ਦਿਖਾਈ ਵੇਖਣ ਨੂੰ ਮਿਲੀ। ਜੇਤੂ ਉਮੀਦਵਾਰਾਂ ਦੇ ਸਮਰਥਕਾਂ ਵਲੋਂ ਭੰਗੜੇ ਪਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ।
;
;
;
;
;
;
;
;