ਬਲਾਕ ਸੰਮਤੀ ਜ਼ੋਨ ਡਾਂਗੋਂ ਤੋਂ ‘ਆਪ’ ਦੀ ਉਮੀਦਵਾਰ ਦਲਜੀਤ ਕੌਰ ਮਾਂਗਟ 2 ਵੋਟਾਂ ਨਾਲ ਜੇਤੂ
ਪੱਖੋਵਾਲ/ਲੋਹਟਬੱਦੀ (ਲੁਧਿਆਣਾ), 17 ਦਸੰਬਰ (ਖੁਸਵਿੰਦਰ ਸਿੰਘ ਸਰਾਭਾ, ਕੁਲਵਿੰੰਦਰ ਸਿੰਘ ਡਾਂਗੋਂ)-ਬਲਾਕ ਸੰਮਤੀ ਰਾਏਕੋਟ ਅਧੀਨ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਵਾਲੇ ਦਿਨ ਤੋਂ ਚਰਚਾ ਦਾ ਵਿਸ਼ਾ ਬਣੇ ਬਲਾਕ ਸੰਮਤੀ ਜ਼ੋਨ ਡਾਂਗੋਂ (ਜਨਰਲ) ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬੀਬੀ ਦਲਜੀਤ ਕੌਰ ਮਾਂਗਟ ਨੂੰ ਸਿਰਫ਼ 2 ਵੋਟਾਂ ਨਾਲ ਜੇਤੂ ਐਲਾਨਿਆ ਗਿਆ ਹੈ।ਦਲਜੀਤ ਕੌਰ ਮਾਂਗਟ ਨੂੰ 1086 ਵੋਟਾਂ ਜਦਕਿ ਕਾਂਗਰਸੀ ਉਮੀਦਵਾਰ ਸੁਰਜੀਤ ਸਿੰਘ ਨੂੰ 1084 ਵੋਟਾਂ ਪਈਆਂ। ਜਿਕਰਯੋਗ ਹੈ ਕਿ ਇਸ ਜ਼ੋਨ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਸਕਰਨ ਸਿੰਘ ਨੂੰ 847 ਵੋਟਾਂ ਮਿਲੀਆਂ। ਚੋਣ ਮੈਦਾਨ ‘ਚ ਨਿੱਤਰੇ ਤਿੰਨੋਂ ਉਮੀਦਵਾਰ ਪਿੰਡ ਡਾਂਗੋਂ ਨਾਲ ਹੀ ਸਬੰਧਿਤ ਸਨ। ਇਸ ਕਾਂਟੇ ਦੀ ਟੱਕਰ ‘ਚ ਸਿਰਫ਼ 2 ਵੋਟਾਂ ‘ਤੇ ਆਮ ਆਦਮੀ ਪਾਰਟੀ ਦੀ ਹੋਈ ਜਿੱਤ ‘ਤੇ ਸ਼ੰਕਾ ਜਾਹਿਰ ਕਰਦਿਆਂ ਕਾਂਗਰਸੀ ਉਮੀਦਵਾਰ ਵਲੋਂ 2 ਵਾਰ ਵੋਟਾਂ ਦੀ ਗਿਣਤੀ ਕਰਵਾਈ ਗਈ ਪਰੰਤੂ ਫਿਰ ਵੀ ਗੇਂਦ ਆਪ ਦੇ ਮੈਦਾਨ ‘ਚ ਰਹੀ। ਜੇਕਰ ਚਰਚਾ ਦਾ ਵਿਸ਼ਾ ਬਣੇ ਇਸ ਜ਼ੋਨ ਦੀ ਗੱਲ ਕੀਤੀ ਜਾਵੇ ਤਾਂ 'ਆਪ' ਦੀ ਜੇਤੂ ਉਮੀਦਵਾਰ ਦਲਜੀਤ ਕੌਰ ਮਾਂਗਟ ਨੂੰ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵਲੋਂ ਟਿਕਟ ਦਿੱਤੀ ਗਈ ਸੀ, ਜਿਨ੍ਹਾਂ ਨੂੰ ਨਾਮਜ਼ਦਗੀ ਪੱਤਰ ਦਾਖ਼ਲਕਰਨ ਦੇ ਆਖਰੀ ਦਿਨ ਆਮ ਆਦਮੀ ਪਾਰਟੀ ਵਲੋਂ ਚੋਣ ਮੈਦਾਨ ‘ਚ ਉਤਾਰਿਆ ਗਿਆ ਸੀ।
;
;
;
;
;
;
;
;