ਜ਼ਿਲ੍ਹਾ ਪ੍ਰੀਸ਼ਦ ਜ਼ੋਨ ਟਿੱਬਾ ਤੋਂ ਆਜ਼ਾਦ ਉਮੀਦਵਾਰ ਜਸਵਿੰਦਰ ਕੌਰ ਚੋਣ ਜਿੱਤੇ
ਸੁਲਤਾਨਪੁਰ ਲੋਧੀ,17 ਦਸੰਬਰ (ਥਿੰਦ) - ਬਲਾਕ ਸੁਲਤਾਨਪੁਰ ਲੋਧੀ ਦੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਟਿੱਬਾ ਤੋਂ ਰਾਣਾ ਧੜੇ ਦੇ ਆਜ਼ਾਦ ਉਮੀਦਵਾਰ ਜਸਵਿੰਦਰ ਕੌਰ ਪਤਨੀ ਨੰਬਰਦਾਰ ਜੋਗਾ ਸਿੰਘ ਕਾਲੇਵਾਲ ਨੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਬੀਬੀ ਗੁਰਵਿੰਦਰ ਕੌਰ ਨੂੰ ਜ਼ਬਰਦਸਤ ਮੁਕਾਬਲੇ ਦੌਰਾਨ ਹਰਾਇਆ।ਇਸ ਮੌਕੇ ਜੇਤੂ ਉਮੀਦਵਾਰ ਜਸਵਿੰਦਰ ਕੌਰ ਅਤੇ ਨੰਬਰਦਾਰ ਜੋਗਾ ਸਿੰਘ ਨੇ ਸਮੂਹ ਵੋਟਰਾਂ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ।
;
;
;
;
;
;
;
;