JALANDHAR WEATHER

ਜ਼ਿਲ੍ਹਾ ਪ੍ਰੀਸ਼ਦ ਦੇ ਮਾਝੀ ਜ਼ੋਨ ਤੋਂ ਕਾਂਗਰਸ ਦੀ ਸੰਦੀਪ ਕੌਰ 1915 ਵੋਟਾਂ ਨਾਲ ਆਪ ਦੀ ਜਗਜੀਤ ਕੌਰ ਨੂੰ ਦਿੱਤੀ ਮਾਤ

ਬਲਾਕ ਸੰਮਤੀ ਦੇ 6 ਜੋਨਾਂ ਤੋਂ ਆਪ , 6 ਤੋਂ ਕਾਂਗਰਸ ਅਤੇ 3 ’ਤੇ ਅਜ਼ਾਦ ਰਹੇ ਜੇਤੂ
ਭਵਾਨੀਗੜ੍ਹ, 17 ਦਸੰਬਰ (ਰਣਧੀਰ ਸਿੰਘ ਫੱਗੂਵਾਲਾ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਹੋਈਆਂ ਚੋਣਾਂ ਦੇ ਆਏ ਨਤੀਜਿਆਂ ਵਿਚ 5 ਜੋਨਾਂ ’ਤੇ ਆਮ ਆਦਮੀ ਪਾਰਟੀ, 6 ਜੋਨਾਂ ’ਤੇ ਕਾਂਗਰਸ ਅਤੇ 3 ਜੋਨਾਂ ’ਤੇ ਅਜ਼ਾਦ ਉਮੀਦਵਾਰ ਜੇਤੂ ਰਹੇ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਜ਼ਿਲ੍ਹਾਂ ਪ੍ਰੀਸ਼ਦ ਦੇ ਮਾਝੀ ਜੋਨ ਤੋਂ ਕਾਂਗਰਸ ਦੀ ਸੰਦੀਪ ਕੌਰ ਪਤਨੀ ਸਾਹਿਬ ਸਿੰਘ ਭੜ੍ਹੋ ਨੂੰ 6788, ਆਪ ਦੀ ਜਗਜੀਤ ਕੌਰ ਪਤਨੀ ਗੁਰਪ੍ਰੀਤ ਕੌਰ ਨੂੰ 4873 ਵੋਟਾਂ ਪੈਣ ਨਾਲ ਕਾਂਗਰਸ ਦੀ ਸੰਦੀਪ ਕੌਰ 1915 ਵੋਟਾਂ ਦੇ ਵੱਡੇ ਫ਼ਰਕ ਨਾਲ ਜੇਤੂ ਰਹੀ। ਬਲਾਕ ਸੰਮਤੀ ਦੇ 15 ਜੋਨਾਂ ਵਿਚੋਂ 14 ਜੋਨਾਂ ਦੇ ਆਏ ਨਤੀਜਿਆਂ ਵਿਚ ਘਰਾਚੋਂ ਜੋਨ ਤੋਂ ਆਪ ਦੇ ਰਜਿੰਦਰ ਸਿੰਘ ਰਾਜੀ 927 ਵੋਟਾਂ ਨਾਲ ਜੇਤੂ ਰਹੇ, ਇਸ ਜੋਨ ਵਿਚੋਂ ਰਜਿੰਦਰ ਸਿੰਘ ਰਾਜੀ ਨੂੰ 1609, ਸ਼੍ਰੋਮਣੀ ਅਕਾਲੀ ਦਲ ਦੇ ਗੁਰਨੈਬ ਸਿੰਘ ਨੂੰ 707 ਅਤੇ ਕਾਂਗਰਸ ਦੇ ਬਲਾਕ ਪ੍ਰਧਾਨ ਗੁਰਦੀਪ ਸਿੰਘ 682 ਵੋਟਾਂ ਪਈਆਂ। ਬਾਸੀਅਰਖ਼ ਜੋਨ ਤੋਂ ਆਪ ਜੀ ਕੁਲਦੀਪ ਕੌਰ 72 ਵੋਟਾਂ ਨਾਲ ਜੇਤੂ ਰਹੀ, ਇਸ ਨੂੰ 549 ਵੋਟਾਂ, ਕਾਂਗਰਸ ਦੀ ਹਰਜਿੰਦਰ ਕੌਰ ਨੂੰ 477 ਵੋਟਾਂ ਸ਼੍ਰੋਮਣੀ ਅਕਾਲੀ ਦਲ ਦੀ ਬਲਜੀਤ ਕੌਰ ਨੂੰ 461 ਵੋਟਾਂ ਅਤੇ ਅਜਾਦ ਜਸਵੀਰ ਕੌਰ ਨੂੰ 369 ਵੋਟਾਂ ਪਈਆਂ। ਫੱਗੂਵਾਲਾ ਜੋਨ ਤੋਂ ਕਾਂਗਰਸ ਦੀ ਉਮੀਦਵਾਰ ਗੁਰਪ੍ਰੀਤ ਕੌਰ 199 ਵੋਟਾਂ ਨਾਲ ਜੇਤੂ ਰਹੀ। ਇਸ ਨੂੰ 952, ਅਜ਼ਾਦ ਅਮਰਜੀਤ ਕੌਰ ਨੂੰ 753 ਅਤੇ ਆਪ ਦੀ ਹਰਵਿੰਦਰ ਕੌਰ 452 ਵੋਟਾਂ ਨਾਲ ਤੀਜੇ ਸਥਾਨ ’ਤੇ ਰਹੀ। ਭੱਟੀਵਾਲਕਲ੍ਹਾਂ ਜੋਨ ਤੋਂ ਅਜ਼ਾਦ ਉਮੀਦਵਾਰ ਅਮਨਿੰਦਰ ਕੌਰ ਨੇ ਆਪ ਉਮੀਦਵਾਰ ਨੂੰ 264 ਵੋਟਾਂ ਨਾਲ ਪਛਾੜਿਆ, ਇਥੇ ਅਮਨਿੰਦਰ ਕੌਰ ਨੂੰ 1202, ਆਪ ਦੀ ਚਰਨਜੀਤ ਕੌਰ ਨੂੰ 938, ਕਾਂਗਰਸ ਦੀ ਬਿੰਦਰ ਕੌਰ ਨੂੰ 372 ਅਤੇ ਭਾਜਪਾ ਦੀ ਕਿਰਨ ਬਾਲੂ ਨੂੰ 93 ਵੋਟਾਂ ਮਿਲੀਆਂ। ਬਲਿਆਲ ਜੋਨ ਤੋਂ ਆਪ ਦੇ ਬਲਜਿੰਦਰ ਸਿੰਘ 479 ਵੋਟਾਂ ਨਾਲ ਜੇਤੂ ਰਹੇ, ਇਨ੍ਹਾਂ ਨੂੰ 1317, ਅਜ਼ਾਦ ਜਗਸੀਰ ਸਿੰਘ ਨੂੰ 838 ਅਤੇ ਕਾਂਗਰਸ ਦੇ ਸੁਨੀਲ ਕੁਮਾਰ ਨੂੰ 693 ਵੋਟਾਂ ਪਈਆਂ। ਝਨੇੜੀ ਜੋਨ ਤੋਂ ਅਜ਼ਾਦ ਉਮੀਦਵਾਰ ਮਾਲਵਿੰਦਰ ਸਿੰਘ 101 ਵੋਟਾਂ ਨਾਲ ਜੇਤੂ ਰਹੇ, ਇਨ੍ਹਾਂ ਨੂੰ 1071 ਵੋਟਾਂ ਕਾਂਗਰਸ ਦੇ ਹਰਦੀਪ ਸਿੰਘ 970 ਵੋਟਾਂ, ਆਪ ਦੇ ਸੁਖਜਿੰਦਰ ਸਿੰਘ 402 ਵੋਟਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬਿੰਦਰ ਸਿੰਘ ਨੂੰ 524 ਵੋਟਾਂ ਮਿਲੀਆਂ। ਨਦਾਮਪੁਰ ਜੋਨ ਤੋਂ ਕਾਂਗਰਸ ਦੀ ਹਰਪ੍ਰੀਤ ਕੌਰ ਨੇ ਆਪ ਦੀ ਸੁਰਜੀਤ ਕੌਰ ਨੂੰ 434 ਵੋਟਾਂ ਨਾਲ ਪਛਾੜਿਆ। ਹਰਪ੍ਰੀਤ ਕੌਰ ਨੂੰ 1043 ਅਤੇ ਸੁਰਜੀਤ ਕੌਰ ਨੂੰ 609 ਵੋਟਾਂ ਪਈਆਂ। ਚੰਨੋਂ ਜੋਨ ਤੋਂ ਕਾਂਗਰਸ ਦੀ ਰਜਿੰਦਰ ਕੌਰ ਨੇ ਆਪ ਦੀ ਰਾਜਿੰਦਰ ਕੌਰ ਨੂੰ 266 ਵੋਟਾਂ ਨਾਲ ਹਰਾਇਆ। ਇਥੇ ਕਾਂਗਰਸ ਨੂੰ 1260 ਅਤੇ ਆਪ ਨੂੰ 994 ਵੋਟਾਂ ਮਿਲੀਆਂ। ਭੜ੍ਹੋ ਜੋਨ ਤੋਂ ਕਾਂਗਰਸ ਦੀ ਸੀਮਾਂ ਰਾਣੀ ਨੇ ਆਪ ਦੀ ਪਿੰਕੀ ਨੂੰ 841 ਵੋਟਾਂ ਨਾਲ ਹਰਾਇਆ, ਸੀਮਾ ਰਾਣੀ ਨੂੰ 1559, ਪਿੰਕੀ ਨੂੰ 717 ਅਤੇ ਸ਼੍ਰੋਮਣੀ ਅਕਾਲੀ ਦਲ ਦੀ ਨਵਪ੍ਰੀਤ ਕੌਰ ਨੂੰ 430 ਵੋਟਾਂ ਮਿਲੀਆਂ। ਬਾਲਦ ਕਲ੍ਹਾਂ ਜੋਨ ਤੋਂ ਆਪ ਦੇ ਵਿਕਰਮਜੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਸਿੰਘ ਨੂੰ 59 ਵੋਟਾਂ ਨਾਲ ਹਰਾਇਆ। ਇਥੇ ਆਪ ਨੂੰ 925, ਸ਼੍ਰੋਮਣੀ ਅਕਾਲੀ ਦਲ ਨੂੰ 866 ਅਤੇ ਕਾਂਗਰਸ ਨੂੰ 695 ਵੋਟਾਂ ਪਈਆਂ। ਆਲੋਅਰਖ਼ ਜੋਨ ਤੋਂ ਕਾਂਗਰਸ ਦੇ ਸੁਖਵੀਰ ਸਿੰਘ ਨੇ ਆਪ ਦੇ ਦਰਸ਼ਨ ਸਿੰਘ ਨੂੰ 120 ਵੋਟਾਂ ਨਾਲ ਹਰਾਇਆ। ਇਥੇ ਕਾਂਗਰਸ ਨੂੰ 841, ਆਪ ਨੂੰ 721 ਅਤੇ ਅਜਾਦ ਬਲਦੇਵ ਸਿੰਘ 472 ਅਤੇ ਅਜ਼ਾਦ ਕੁਲਵੰਤ ਸਿੰਘ ਨੂੰ 417 ਵੋਟਾਂ ਮਿਲੀਆਂ। ਕਾਕੜਾ ਜੋਨ ਤੋਂ ਆਪ ਦੇ ਕੁਲਵੀਰ ਸਿੰਘ ਨੇ ਅਜ਼ਾਦ ਦਰਸ਼ਨ ਸਿੰਘ ਨੂੰ 15 ਵੋਟਾਂ ਨਾਲ ਹਰਾਇਆ, ਇਥੇ ਆਪ ਨੂੰ 1000 ਅਤੇ ਅਜ਼ਾਦ ਨੂੰ 985 ਵੋਟਾਂ ਪਈਆਂ। ਸਕਰੌਦੀ ਜੋਨ ਤੋਂ ਕਾਂਗਰਸ ਦੀ ਨਰਦੀਪ ਕੌਰ ਨੇ ਆਪ ਦੀ ਚਰਨਜੀਤ ਕੌਰ ਨੂੰ 200 ਵੋਟਾਂ ਨਾਲ ਹਰਾਇਆ। ਇਥੇ ਨਰਦੀਪ ਕੌਰ ਨੂੰ 1295 ਅਤੇ ਚਰਨਜੀਤ ਕੌਰ ਨੂੰ 1095 ਵੋਟਾਂ ਪਈਆਂ। ਇਸੇ ਤਰ੍ਹਾਂ ਹੀ ਕਾਲਾਝਾੜ ਜੋਨ ਵਿਚੋਂ ਆਪ ਦੇ ਨਿਰਭੈ ਸਿੰਘ ਪਹਿਲਾਂ ਹੀ ਨਿਰਵਿਰੋਧ ਜੇਤੂ ਰਹੇ ਹਨ। ਵੋਟਾਂ ਦੀ ਗਿਣਤੀ ਵਿਚ ਪੁਲਿਸ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ, ਜਿਸ ਦੀ ਅਗਵਾਈ ਡੀ ਐਸ ਪੀ ਰਾਹੁਲ ਕੌਸ਼ਲ ਅਤੇ ਥਾਣਾ ਮੁਖੀ ਮਾਲਵਿੰਦਰ ਸਿੰਘ ਵਲੋਂ ਕੀਤੀ ਜਾ ਰਹੀ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ