JALANDHAR WEATHER

ਜ਼ਿਲ੍ਹਾ ਪ੍ਰੀਸ਼ਦ ਜੋਨ ਜੋਧਪੁਰ ਤੋਂ ਆਪ ਦੇ ਮੇਜ਼ਰ ਸਿੰਘ ਜੇਤੂ ਐਲਾਨੇ

ਮਮਦੋਟ/ਫਿਰੋਜ਼ਪੁਰ 17 ਦਸੰਬਰ (ਸੁਖਦੇਵ ਸਿੰਘ ਸੰਗਮ)-ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਮਮਦੋਟ ਬਲਾਕ ਨਾਲ ਸਬੰਧਿਤ ਜ਼ਿਲ੍ਹਾ ਪ੍ਰੀਸ਼ਦ ਜੋਨ ਜੋਧਪੁਰ ਐਸ ਸੀ ਰਾਖਵਾਂ ਤੋਂ ਫਸਵੇਂ ਮੁਕਾਬਲੇ ਦੋਰਾਨ ਆਪ ਦੇ ਉਮੀਦਵਾਰ ਮੇਜ਼ਰ ਸਿੰਘ ਬੁਰਜੀ ਨੂੰ ਜੇਤੂ ਐਲਾਨ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਇਸ ਜੋਨ ਲਈ ਹੋਈ ਵੋਟਿੰਗ ਵਿਚ ਆਂਮ ਆਦਮੀ ਪਾਰਟੀ ਦੇ ਉਮੀਦਵਾਰ ਮੇਜ਼ਰ ਸਿੰਘ ਬੁਰਜੀ ਨੂੰ 6433 ਵੋਟਾਂ ਮਿਲੀਆਂ ਜਦਕਿ ਨੇੜਲੇ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਪਾਲਾ ਸਿੰਘ ਰਾਓ ਕੇ ਨੂੰ 5792 ਵੋਟਾਂ ਪਈਆਂ ਦੱਸੀਆਂ ਜਾ ਰਹੀਆਂ ਹਨ ਤੇ ਆਪ ਦੇ ਉਮੀਦਵਾਰ ਮੇਜ਼ਰ ਸਿੰਘ ਬੁਰਜੀ 641 ਵੋਟਾਂ ਦੇ ਫਰਕ ਨਾਲ ਇਹ ਸੀਟ ਜਿੱਤੇ ਹਨ। ਇਸ ਮੌਕੇ ਆਪਣੇ ਸਮਰਥਕਾਂ ਸਮੇਤ ਚੇਅਰਮੈਨ ਮਾਰਕੀਟ ਕਮੇਟੀ ਮਮਦੋਟ ਬਲਰਾਜ ਸਿੰਘ ਸੰਧੂ ਨੇ ਹਲਕਾ ਵਿਧਾਇਕ ਫਿਰੋਜ਼ਪੁਰ ਦਿਹਾਤੀ ਰਜਨੀਸ਼ ਦਹੀਆ ਅਤੇ ਜੇਤੂ ਉਮੀਦਵਾਰ ਮੇਜ਼ਰ ਸਿੰਘ ਨੂੰ ਵਧਾਈਆਂ ਦਿੱਤੀਆਂ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ