ਸੰਘਣੀ ਧੁੰਦ ਕਾਰਨ ਅੰਮ੍ਰਿਤਸਰ ਹਵਾਈ ਅੱਡੇ ’ਤੇ ਉਡਾਣਾਂ ਪ੍ਰਭਾਵਿਤ
ਰਾਜਾਸਾਂਸੀ, 19 ਦਸੰਬਰ (ਹਰਦੀਪ ਸਿੰਘ ਖੀਵਾ) - ਸੰਘਣੀ ਧੁੰਦ ਤੇ ਮੌਸਮ ਖ਼ਰਾਬ ਹੋਣ ਕਾਰਨ ਅੰਮ੍ਰਿਤਸਰ ਦੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ’ਤੇ ਅੰਤਰਰਾਸ਼ਟਰੀ ਤੇ ਘਰੇਲੂ ਉਡਾਣਾਂ ਪ੍ਭਾਵਿਤ ਹੋਈਆਂ। ਦੋਹਾ ਤੋਂ ਇਥੇ ਤੜਕੇ 2.40 ਵਜੇ ਪੁੱਜਣ ਵਾਲੀ ਕਤਰ ਏਅਰਵੇਜ਼ ਦੀ ਉਡਾਨ 45 ਮਿੰਟ ਦੇਰੀ ਨਾਲ ਪਹੁੰਚੀ। ਦੁਬਈ ਤੋਂ ਇਥੇ ਸਵੇਰੇ 750 ਵਜੇ ਪੁੱਜਣ ਵਾਲੀ ਸਪਾਈਸ ਜੱਟ ਦੀ ਉਡਾਣ ਕਰੀਬ ਦੁਪਹਿਰ 12 ਵਜੇ ਪਹੁੰਚ ਰਹੀ ਹੈ। ਹੈਦਰਾਬਾਦ ਤੋਂ ਇੱਥੇ ਪੁੱਜਣ ਸਵੇਰੇ 9.40 ਵਜੇ ਪੁੱਜਣ ਵਾਲੀ ਇੰਡੀਗੋ ਏਅਰਲਾਈਨ ਦੀ ਘਰੇਲੂ ਉਡਾਨ 2 ਘੰਟੇ ਦੇਰੀ ਨਾਲ ਕਰੀਬ 11.40 ਪਹੁੰਚਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਇਥੋਂ ਰਵਾਨਾ ਹੋਣ ਵਾਲੀਆਂ ਉਡਾਣਾਂ ਦੇਰੀ ਨਾਲ ਚੱਲ ਰਹੀਆਂ ਹਨ ਤੇ ਇਕ ਇਥੋਂ ਸਵੇਰੇ 6.35 ਵਜੇ ਦਿੱਲੀ ਨੂੰ ਰਵਾਨਾ ਹੋਣ ਵਾਲੀ ਉਡਾਣ ਦਿੱਲੀ ’ਚ ਸੰਘਣੀ ਧੁੰਦ ਹੋਣ ਕਾਰਨ ਇਥੋਂ ਰਵਾਨਾ ਨਹੀਂ ਹੋ ਸਕੀ ਜੋ ਕਿ 10.45 ਤੋਂ ਬਾਅਦ ਰਵਾਨਾ ਹੋਵੇਗੀ।
;
;
;
;
;
;
;
;