JALANDHAR WEATHER

ਮਾਮਲਾ ਡੰਕੀ ਰੂਟ ਰਾਹੀਂ ਵਿਦੇਸ਼ ਜਾਣ ਦਾ:ਈ.ਡੀ. ਵਲੋਂ ਪੰਜਾਬ ਤੇ ਦਿੱਲੀ ’ਚ ਛਾਪੇਮਾਰੀ

ਨਵੀਂ ਦਿੱਲੀ, 19 ਦਸੰਬਰ- ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਡੰਕੀ ਰੂਟ ਰਾਹੀਂ ਭਾਰਤੀ ਨੌਜਵਾਨਾਂ ਦੇ ਅਮਰੀਕਾ ਵਿਚ ਕਥਿਤ ਗੈਰ-ਕਾਨੂੰਨੀ ਪ੍ਰਵਾਸ ਦੇ ਸੰਬੰਧ ਵਿਚ ਵੱਡੀ ਕਾਰਵਾਈ ਕੀਤੀ। ਈ.ਡੀ. ਨੇ ਦਿੱਲੀ ਅਤੇ ਪੰਜਾਬ ਸਮੇਤ ਕਈ ਰਾਜਾਂ ਵਿਚ ਇਕ ਦਰਜਨ ਤੋਂ ਵੱਧ ਥਾਵਾਂ 'ਤੇ ਛਾਪੇਮਾਰੀ ਕੀਤੀ। ਇਨ੍ਹਾਂ ਛਾਪਿਆਂ ਦੌਰਾਨ ਈ.ਡੀ. ਨੇ 4 ਕਰੋੜ ਰੁਪਏ ਤੋਂ ਵੱਧ ਨਕਦੀ, 300 ਕਿਲੋ ਤੋਂ ਵੱਧ ਚਾਂਦੀ ਅਤੇ 6 ਕਿਲੋ ਸੋਨੇ ਦੇ ਬਿਸਕੁਟ ਜ਼ਬਤ ਕੀਤੇ। ਵੀਰਵਾਰ ਨੂੰ ਦਿੱਲੀ, ਪੰਜਾਬ (ਜਲੰਧਰ) ਅਤੇ ਹਰਿਆਣਾ (ਪਾਣੀਪਤ) ਵਿਚ ਇਕ ਦਰਜਨ ਤੋਂ ਵੱਧ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ। ਅਧਿਕਾਰੀਆਂ ਨੇ ਦਿੱਲੀ ਦੇ ਇਕ ਟ੍ਰੈਵਲ ਏਜੰਟ ਦੇ ਅਹਾਤੇ ਤੋਂ 4.62 ਕਰੋੜ ਰੁਪਏ ਨਕਦੀ, 313 ਕਿਲੋ ਚਾਂਦੀ ਅਤੇ 6 ਕਿਲੋ ਸੋਨੇ ਦੇ ਬਿਸਕੁਟ ਜ਼ਬਤ ਕਰਨ ਦਾ ਦਾਅਵਾ ਕੀਤਾ।

ਜਾਂਚਕਰਤਾਵਾਂ ਨੇ ਛਾਪਿਆਂ ਦੌਰਾਨ ਜ਼ਬਤ ਕੀਤੇ ਗਏ ਫੋਨਾਂ ਅਤੇ ਇਲੈਕਟ੍ਰਾਨਿਕ ਉਪਕਰਣਾਂ ਤੋਂ ਅਪਰਾਧਕ ਚੈਟ ਵੀ ਬਰਾਮਦ ਕੀਤੀ। ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਹਰਿਆਣਾ ਵਿਚ ਇਕ ਮੁੱਖ ਦੋਸ਼ੀ ਦੇ ਘਰ ਤੋਂ ਡੰਕੀ ਕਾਰੋਬਾਰ ਨਾਲ ਸੰਬੰਧਿਤ ਰਿਕਾਰਡ ਅਤੇ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਇਹ ਦੋਸ਼ ਹੈ ਕਿ ਏਜੰਟ ਆਪਣੇ ਕਮਿਸ਼ਨ ਲਈ ਸੁਰੱਖਿਆ ਵਜੋਂ ਅਮਰੀਕਾ ਗੈਰ-ਕਾਨੂੰਨੀ ਤੌਰ 'ਤੇ ਯਾਤਰਾ ਕਰਨ ਵਾਲਿਆਂ ਦੀ ਜਾਇਦਾਦ ਦੇ ਦਸਤਾਵੇਜ਼ ਰੱਖਦੇ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ