ਸੰਘਣੀ ਧੁੰਦ ਕਾਰਣ ਅੰਮਿ੍ਤਸਰ ਹਵਾਈ ਅੱਡੇ ਪੁੱਜਣ ਤੇ ਰਵਾਨਾ ਹੋਣ ਵਾਲੀਆਂ ਉਡਾਣਾਂ 'ਚ ਦੇਰੀ
ਰਾਜਾਸਾਂਸੀ (ਅੰਮ੍ਰਿਤਸਰ), 21 ਦਸੰਬਰ (ਹਰਦੀਪ ਸਿੰਘ ਖੀਵਾ) - ਸੰਘਣੀ ਧੁੰਦ ਅਤੇ ਮੌਸਮ ਖਰਾਬ ਹੋਣ ਕਾਰਨ ਜਿਥੇ ਜਨ ਜੀਵਨ ਪ੍ਭਾਵਿਤ ਹੇ ਰਿਹਾ ਹੈ ਉਥੇ ਹੀ ਅੰਮ੍ਰਿਤਸਰ ਹਵਾਈ ਅੱਡੇ ਤੇ ਉਡਾਣਾਂ ਲਗਾਤਾਰ ਪ੍ਰਭਾਵਿਤ ਹੋ ਰਹੀਆਂ ਹਨ। ਇਸ ਦੇ ਚਲਦਿਆਂ ਦੁਬਈ, ਦਿੱਲੀ ਅਤੇ ਮੁੰਬਈ ਪੁੱਜਣ ਅਤੇ ਰਵਾਨਾ ਹੋਣ ਵਾਲੀਆਂ ਉਡਾਰਾਂ ਦੇਰੀ ਨਾਲ ਚੱਲ ਰਹੀਆਂ ਹਨ। ਇ ਕਾਰਨ ਕੜਾਕੇ ਦੀ ਠੰਡ ਵਿਚ ਯਾਤਰੀਆਂ ਨੂੰ ਭਾਰੀ ਖੱਜਰ ਖਵਾਰ ਹੋਣਾ ਪਿਆ ਰਿਹਾ ਹੈ। ਇਥੇ ਇਹ ਵੀ ਦੱਸਣ ਯੋਗ ਹੈ ਕਿ ਕਈ ਘਰੇਲੂ ਉਡਾਣਾ ਰੱਦ ਵੀ ਹੋ ਰਹੀਆਂ ਹਨ।
;
;
;
;
;
;
;
;
;