JALANDHAR WEATHER

ਆਪ੍ਰੇਸ਼ਨ ਸੰਧੂਰ ਦੇ ਛੋਟੇ ਨਾਇਕ ਸ਼ਰਵਨ ਨੂੰ ਰਾਸ਼ਟਰਪਤੀ ਵਲੋਂ ਮਿਲਿਆ ਪੁਰਸਕਾਰ

ਮਮਦੋਟ/ਫਿਰੋਜ਼ਪੁਰ 26 ਦਸੰਬਰ (ਸੁਖਦੇਵ ਸਿੰਘ ਸੰਗਮ)- ਆਪ੍ਰੇਸ਼ਨ ਸੰਧੂਰ ਦੇ ਛੋਟੇ ਨਾਇਕ ਸ਼ਰਵਨ ਸਿੰਘ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਦੁਆਰਾ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਦੱਸ ਦੇਈਏ ਕਿ ਬਾਲ ਸ਼ਰਵਨ ਸਿੰਘ (12) ਪੁੱਤਰ ਸੋਨਾ ਸਿੰਘ ਵਾਸੀ ਪਿੰਡ ਚੱਕ ਘੁਬਾਈ ਉਰਫ਼ ਟਾਂਗਨ (ਮਮਦੋਟ) ਨੇ ਆਪ੍ਰੇਸ਼ਨ ਸੰਧੂਰ ਦੋਰਾਨ ਸਰਹੱਦੀ ਖੇਤਰ ਵਿਚ ਚੱਲ ਰਹੇ ਤਣਾਅ ਮੌਕੇ ਬਾਰਡਰ ’ਤੇ ਤਾਇਨਾਤ ਭਾਰਤੀ ਫ਼ੌਜ ਦੀ ਸੇਵਾ ਕਰਦਿਆਂ ਕਰੀਬ ਇਕ ਮਹੀਨਾ ਰੋਜ਼ਾਨਾ ਚਾਹ,ਲੰਗਰ ਅਤੇ ਦੁੱਧ ਪਹੁੰਚਾਇਆ ਸੀ,ਉਸ ਦੀ ਇਸ ਦੇਸ਼ ਪ੍ਰਤੀ ਸੇਵਾ ਭਾਵਨਾ ਅਤੇ ਜਜ਼ਬੇ ਨੂੰ ਦੇਖਦਿਆਂ ਭਾਰਤ ਸਰਕਾਰ ਨੇ ਉਕਤ ਪੁਰਸਕਾਰ ਲਈ ਨਾਮਜ਼ਦ ਕੀਤਾ ਸੀ ਤੇ ਅੱਜ ਉਸ ਨੂੰ ਦਿੱਲੀ ਦੇ ਵਿਗਿਆਨ ਭਵਨ ਵਿਖੇ ਚੱਲ ਰਹੇ ਵਿਸ਼ੇਸ਼ ਸਮਾਗਮ ਦੌਰਾਨ ਭਾਰਤ ਦੇ ਰਾਸ਼ਟਰਪਤੀ ਵਲੋਂ ਸਨਮਾਨਿਤ ਕੀਤਾ ਗਿਆ ਹੈ।ਸ਼ਰਵਨ ਸਿੰਘ ਦੀ ਇਸ ਪ੍ਰਾਪਤੀ ਉਤੇ ਸਮੁੱਚਾ ਜ਼ਿਲ੍ਹਾ ਫਿਰੋਜ਼ਪੁਰ ਮਾਣ ਮਹਿਸੂਸ ਕਰ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ