ਅਸਤ ਪ੍ਰਵਾਹ ਕਰ ਕੇ ਆਉਂਦੀ ਟੈਂਪੂ ਟਰੈਵਲ ਤੇ ਛੋਟੇ ਹਾਥੀ ਦੀ ਟੱਕਰ 'ਚ 6 ਜ਼ਖਮੀ
ਕੋਟਫ਼ਤੂਹੀ (ਹੁਸ਼ਿਆਰਪੁਰ), 26 ਦਸੰਬਰ (ਅਵਤਾਰ ਸਿੰਘ ਅਟਵਾਲ) - ਸਥਾਨਕ ਬਿਸਤ ਦੁਆਬ ਨਹਿਰ ਵਾਲੀ ਮੁੱਖ ਸੜਕ 'ਤੇ ਪਿੰਡ ਪੰਡੋਰੀ ਲੱਧਾ ਸਿੰਘ ਤੋਂ ਥੋੜਾ ਅੱਗੇ ਕੀਰਤਪੁਰ ਤੋਂ ਮਿ੍ਤਕ ਦੇ ਅਸਤ ਪ੍ਰਵਾਹ ਕਰ ਕੇ ਆਉਂਦੀ ਟੈਂਪੂ ਟਰੈਵਲ ਗੱਡੀ ਦੀ ਛੋਟੇ ਹਾਥੀ ਦੀ ਭਿਆਨਕ ਟੱਕਰ ਵਿਚ 6 ਜਣਿਆ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਟੈਂਪੂ ਟਰੈਵਲ ਗੱਡੀ ਦੇ ਡਰਾਈਵਰ ਗੁਰਪ੍ਰੀਤ ਸਿੰਘ ਨਿਵਾਸੀ ਭੂੰਡੀਆਂ (ਭੋਗਪੁਰ) ਅਨੁਸਾਰ ਉਹ ਪਿੰਡ ਡੱਲੀ ਭੋਗਪੁਰ ਤੋਂ ਮਿ੍ਤਕ ਦੇ ਅਸਤ ਲੈ ਕੇ ਕੀਰਤਪੁਰ ਵਿਖੇ ਜਲ ਪ੍ਰਵਾਹ ਕਰ ਕੇ ਵਾਪਸ ਆਪਣੇ ਘਰ ਨੂੰ ਜਾ ਰਹੇ ਸਨ, ਜਦੋਂ ਉਹ ਬਿਸਤ ਦੁਆਬ ਨਹਿਰ ਵਾਲੀ ਮੁੱਖ ਸੜਕ 'ਤੇ ਪਿੰਡ ਪੰਡੋਰੀ ਲੱਧਾ ਸਿੰਘ ਦੇ ਤੋਂ ਥੋੜਾ ਅੱਗੇ ਆਏ ਤਾਂ ਸਾਹਮਣਿਓ ਸਬਜ਼ੀ ਲੈ ਆ ਰਹੇ ਛੋਟੇ ਹਾਥੀ, ਜਿਸ ਨੂੰ ਡਰਾਈਵਰ ਚਮਨਦੀਪ ਚਲਾ ਰਿਹਾ ਸੀ ਜੋ ਸੜਕ ਤੇ ਆਉਂਦੀ ਦੀ ਅਚਾਨਕ ਗੱਡੀ ਘੁੰਮ ਜਾਣ ਕਰ ਕੇ ਇਸ ਦੀ ਟੱਕਰ ਟੈਂਪੂ ਟਰੈਵਲ ਗੱਡੀ ਨਾਲ ਹੋ ਗਈ। ਇਸ ਦੌਰਾਨ ਟੈਂਪੂ ਟਰੈਵਲ ਦੇ ਚਾਲਕ ਨੇ ਹਿੰਮਤ ਨਾਲ ਆਪਣੀ ਗੱਡੀ ਨੂੰ ਪਾਣੀ ਦੀ ਭਰੀ ਹੋਈ ਬਿਸਤ ਦੁਆਬ ਵਿਚ ਡਿੱਗਣ ਤੋਂ ਬਚਾ ਕਰ ਲਏ ਜਾਣ ਕਰ ਕੇ ਵੱਡੇ ਹਾਦਸੇ ਤੋ ਬਚਾਅ ਰਿਹਾ। ਇਸ ਘਟਨਾ ਵਿਚ ਮੌਕੇ 'ਤੇ ਛੋਟੇ ਹਾਥੀ ਦਾ ਚਾਲਕ ਤੇ ਉਸ ਦਾ ਇਕ ਸਾਥੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਤੇ ਟੈਂਪੂ ਟਰੈਵਲ ਗੱਡੀ ਦੇ ਵਿਚ ਲਗਭਗ ਚਾਰ ਦੇ ਕਰੀਬ ਸਵਾਰੀਆਂ ਨੂੰ ਵੀ ਕਾਫੀ ਸੱਟਾ ਲੱਗੀਆਂ, ਜਿਨ੍ਹਾਂ ਨੂੰ ਪ੍ਰਾਈਵੇਟ ਹਸਪਤਾਲ ਵਿਖੇ ਦਾਖਿਲ ਕਰਵਾ ਦਿੱਤਾ। ਮੌਕੇ ਤੇ ਪੁਲਿਸ ਚੌਕੀ ਕੋਟਫ਼ਤੂਹੀ ਦੇ ਮੁਲਜ਼ਮਾਂ ਨੇ ਪਹੁੰਚ ਕੇ ਸੜ ਤੇ ਬੰਦ ਟਰੈਫ਼ਿਕ ਨੂੰ ਚਾਲੂ ਕਰਵਾਇਆ।
;
;
;
;
;
;
;
;
;