ਦਿੱਲੀ ਵਿਚ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਸ਼ੁਰੂ
ਨਵੀਂ ਦਿੱਲੀ, 27 ਦਸੰਬਰ- ਦਿੱਲੀ ਵਿਚ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਸ਼ੁਰੂ ਹੋ ਗਈ ਹੈ। ਇਸ ਮੀਟਿੰਗ ਲਈ ਸ਼ਸ਼ੀ ਥਰੂਰ ਵੀ ਪਹੁੰਚੇ ਹਨ। ਉਹ ਪਹਿਲਾਂ ਦੋ ਵੱਡੀਆਂ ਕਾਂਗਰਸ ਮੀਟਿੰਗਾਂ ਵਿਚ ਸ਼ਾਮਿਲ ਨਹੀਂ ਹੋਏ ਸਨ। ਕਾਂਗਰਸ ਸ਼ਾਸਿਤ ਰਾਜਾਂ ਕਰਨਾਟਕ, ਤੇਲੰਗਾਨਾ ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਪ੍ਰਦੇਸ਼ ਕਾਂਗਰਸ ਕਮੇਟੀਆਂ (ਪੀਸੀਸੀ) ਦੇ ਪ੍ਰਧਾਨ ਵੀ ਇੰਦਰਾ ਭਵਨ ਵਿਚ ਚੱਲ ਰਹੀ ਇਸ ਮੀਟਿੰਗ ਵਿਚ ਮੌਜੂਦ ਹਨ।
ਬਿਹਾਰ ਚੋਣ ਹਾਰ ਤੋਂ ਬਾਅਦ ਇਹ ਪਹਿਲੀ ਮੀਟਿੰਗ ਹੈ। ਮੀਟਿੰਗ ਦੇ ਏਜੰਡੇ ਵਿਚ ਕਿਹਾ ਗਿਆ ਹੈ ਕਿ ਕਾਂਗਰਸ ਆਗੂ ਜੀ ਰਾਮਜੀ ਬਿੱਲ 'ਤੇ ਸਰਕਾਰ ਵਿਰੁੱਧ ਪਾਰਟੀ ਦੀ ਕਾਰਜ ਯੋਜਨਾ 'ਤੇ ਚਰਚਾ ਕਰਨਗੇ। ਮੀਟਿੰਗ ਵਿਚ ਰਾਹੁਲ ਗਾਂਧੀ, ਕਾਂਗਰਸ ਪ੍ਰਧਾਨ ਮਲਿੱਕ ਅਰਜੁਨ ਖੜਗੇ ਤੇ ਸੋਨੀਆ ਗਾਂਧੀ ਸਮੇਤ ਹੋਰ ਵੱਡੇ ਆਗੂ ਮੌਜੂਦ ਹਨ।
;
;
;
;
;
;
;
;
;