7 ਰੁਪਏ ’ਚ ਕਰੋੜਪਤੀ ਬਣਿਆ ਕਿਸਾਨ ਬਲਕਾਰ ਸਿੰਘ
ਫ਼ਤਹਿਗੜ੍ਹ ਸਾਹਿਬ , 29 ਦਸੰਬਰ - ਕਹਿੰਦੇ ਨੇ ਰੱਬ ਜਦੋਂ ਦਿੰਦਾ ਹੈ ਛੱਪੜ ਫਾੜ ਕੇ ਦਿੰਦਾ ਹੈ, ਅਜਿਹਾ ਹੀ ਹੋਇਆ ਹੈ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਮਾਜਰੀ ਸੋਢੀਆ ਦੇ ਕਿਸਾਨ ਬਲਕਾਰ ਸਿੰਘ ਨਾਲ ਉਸ ਨੇ 7 ਰੁਪਏ ਦੀ ਲਾਟਰੀ ਖ਼ਰੀਦੀ ਅਤੇ ਭੁੱਲ ਗਿਆ ਫੇਰ ਉਸ ਨੂੰ 29 ਤਰੀਕ ਨੂੰ ਪਤਾ ਚੱਲਿਆ ਕਿ ਉਸ ਨੇ ਇਕ ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਹੈ। ਬਲਕਾਰ ਸਿੰਘ ਨੇ ਇਨਾਮ ਲਈ ਵਾਹਿਗੁਰੂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ, ਆਪਣੇ ਗੁਰੂਆਂ ਦੀਆਂ ਸਿੱਖਿਆਵਾਂ ਦੇ ਅਨੁਸਾਰ, ਉਹ ਇਸ ਰਕਮ ਦਾ ਦਸਵਾਂ ਹਿੱਸਾ ਲੋੜਵੰਦਾਂ ਦੀ ਮਦਦ ਲਈ ਵਰਤੇਗਾ।ਲਾਟਰੀ ਵਿਕਰੇਤਾ ਮੁਕੇਸ਼ ਕੁਮਾਰ ਨੇ ਉਸ ਨੂੰ ਬੁਲਾ ਕੇ ਸਨਮਾਨ ਕੀਤਾ, ਕਿਸਾਨ ਵਲੋਂ ਵੀ ਲਾਟਰੀ ਨਿਕਲਣ ਦੀ ਖੁਸ਼ੀ ਵਿਚ ਲੱਡੂ ਵੰਡੇ ਗਏ । ਲਾਟਰੀ ਵਿਕਰੇਤਾ ਮੁਕੇਸ਼ ਕੁਮਾਰ ਨੇ ਕਿਹਾ ਕਿ ਜਦੋਂ ਕਿ ਉਸ ਦੇ ਸਟਾਲ ’ਤੇ 10 ਲੱਖ ਰੁਪਏ ਤੱਕ ਦੇ ਇਨਾਮ ਜਿੱਤੇ ਗਏ ਹਨ, ਇਹ ਪਹਿਲੀ ਵਾਰ ਹੈ ਜਦੋਂ ਕਿਸੇ ਗਾਹਕ ਨੇ ਇਕ ਕਰੋੜ ਰੁਪਏ ਦਾ ਇਨਾਮ ਜਿੱਤਿਆ ਹੈ।
;
;
;
;
;
;
;
;