ਸੰਘਣੀ ਧੁੰਦ ਤੇ ਮੌਸਮ ਖਰਾਬ ਕਾਰਨ ਅੰਮਿ੍ਤਸਰ ਹਵਾਈ ਅੱਡੇ ’ਤੇ ਉਡਾਣਾਂ ਪ੍ਰਭਾਵਿਤ
ਰਾਜਾਸਾਂਸੀ, 31 ਦਸੰਬਰ (ਹਰਦੀਪ ਸਿੰਘ ਖੀਵਾ)- ਅੱਜ ਪਈ ਸੰਘਣੀ ਧੁੰਦ ਤੇ ਮੌਸਮ ਖ਼ਰਾਬ ਹੋਣ ਕਾਰਨ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਅੰਤਰਰਾਸ਼ਟਰੀ ਤੇ ਘਰੇਲੂ ਉਡਾਣਾਂ ਪ੍ਰਭਾਵਿਤ ਹੋਈਆਂ, ਜਿਸ ਦੇ ਚਲਦਿਆਂ ਦੁਬਈ ਤੋਂ ਸਵੇਰੇ 7.50 ਪੁੱਜਣ ਵਾਲੀ ਸਪਾਈਸ ਜੈੱਟ ਦੀ ਉਡਾਣ ਕਰੀਬ ਚਾਰ ਘੰਟੇ ਨਾਲ ਪਹੁੰਚਣ ਦੀ ਸੰਭਾਵਨਾ ਹੈ। ਇਸ ਤੋਂ ਦਿੱਲੀ, ਪੂਨਾ, ਕੁੱਲੂ ਤੇ ਸ੍ਰੀਨਗਰ ਦੀਆਂ ਉਡਾਣਾਂ ਦੇਰੀ ਵਿਚ ਹਨ।
ਰਵਾਨਾ ਹੋਣ ਵਾਲੀਆਂ ਉਡਾਣਾਂ ’ਚ ਦੋਹਾ ਨੂੰ ਤੜਕੇ 4.10 ਵਜੇ ਰਵਾਨਾ ਹੋਣ ਵਾਲੀ ਕਤਰ ਏਅਰਵੇਜ਼ ਦੀ ਉਡਾਣ ਤਿੰਨ ਘੰਟੇ ਦੇਰੀ ਨਾਲ ਰਵਾਨਾ ਹੋਈ। ਮੁੰਬਈ ਦੀ ਘਰੇਲੂ ਉਡਾਣ ਪੌਣੇ ਦੋ ਘੰਟੇ ਦੇਰੀ ਨਾਲ ਰਵਾਨਾ ਹੋਈ। ਇਨ੍ਹਾਂ ਉਡਾਣਾਂ ਤੋਂ ਇਲਾਵਾ ਕੋਈ ਵੀ ਹੋਰ ਉਡਾਣ ਰਵਾਨਾ ਨਹੀਂ ਹੋ ਸਕੀ।
;
;
;
;
;
;
;
;